ਲੁਧਿਆਣਾ ਸਹੋਦਿਆ ਸਕੂਲ ’ਚ ਪੇਂਟਿੰਗ ਮੁਕਾਬਲੇ
ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕਲ, ਮਾਡਲ ਟਾਊਨ ਵੱਲੋਂ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਸੈਂਟਰਲ ਜ਼ੋਨ) ਸਪੋਟ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ 25 ਸਕੂਲਾਂ ਦੇ 6ਵੀਂ ਤੋਂ 12ਵੀਂ ਤੱਕ ਦੇ 70 ਵਿਦਿਆਰਥੀਆਂ ਨੇ ਹਿੱਸਾ ਲਿਆ।
ਮੁਕਾਬਲੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲੇ ਭਾਗ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ, ਦੂਜੀ ਸ਼੍ਰੇਣੀ ਵਿੱਚ ਨੌਵੀਂ ਤੋਂ ਦਸਵੀਂ ਅਤੇ ਤੀਜੀ ਸ਼੍ਰੇਣੀ ਵਿੱਚ ਗਿਆਰਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਇੰਨਾਂ ਵੱਖ ਵੱਖ ਸ਼੍ਰੇਣੀਆਂ ਦੇ ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ, ਬੇਕਾਰ ਵਸਤਾਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣ ਆਦਿ ਦੇ ਵਿਸ਼ਿਆਂ ’ਤੇ ਸਪੇਟ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਪ੍ਰੇਮ, ਸੋਨੀਆ ਕੁਮਾਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਨ੍ਹਾਂ ਵੱਲੋਂ ਵਿਦਿਆਰਥੀਆਂ ਵੱਲੋਂ ਤਿਆਰ ਪੇਂਟਿੰਗਾਂ ਵਿੱਚ ਵਿਸ਼ਾ, ਕਲਰ ਸਕੀਮ ਅਤੇ ਪੇਂਟਿੰਗ ਦਾ ਓਵਰਆਲ ਪ੍ਰਭਾਵ ਆਦਿ ਖੂਬੀਆਂ ਅਨੁਸਾਰ ਜੇਤੂਆਂ ਦਾ ਐਲਾਨ ਕੀਤਾ ਗਿਆ। ਇਸ ਮੁਕਾਬਲੇ ਨਿਊ ਸ਼ੁਭਾਸ਼ ਨਗਰ ਦੇ ਗ੍ਰੀਨ ਲੈਂਡ ਕਾਨਵੈਂਟ ਸਕੂਲ ਨੇ ਓਵਰਆਲ ਪਹਿਲਾ, ਫੇਸ-2, ਦੁਗਰੀ ਦੇ ਗ੍ਰੀਨ ਲੈਂਡ ਸਕੂਲ ਨੇ ਓਵਰਆਲ ਦੂਜਾ ਅਤੇ ਸਿਵਲ ਸਿਟੀ ਦੇ ਗ੍ਰੀਨ ਲੈਂਡ ਕਾਨਵੈਂਟ ਸਕੂਲ ਨੇ ਓਵਰਆਲ ਤੀਜਾ ਸਥਾਨ ਪ੍ਰਾਪਤ ਕੀਤਾ।