DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਕਸਫੋਰਡ ਸਕੂਲ ਨੇ ਓਵਰਆਲ ਟਰਾਫੀ ਜਿੱਤੀ

ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਖਿਡਾਰੀਆਂ ਨੇ ਬੈਡਮਿੰਟਨ ਚੈਂਪਅਨਸ਼ਿਪ ਦੀ ਓਵਰਆਲ ਟਰਾਫੀ ਜਿੱਤ ਲਈ। ਬੀਤੇ ਦਿਨੀ ਸੁਪੀਰੀਅਰ ਵਰਲਡ ਸਕੂਲ ਵਿੱਚ ਲੜਕੀਆਂ ਦੇ ਅੰਡਰ-14, 17 ਅਤੇ 19 ਸਾਲਾ ਬੈਡਮਿੰਟਨ ਚੈਂਪਅਨਸ਼ਿਪ ਕਰਵਾਈ ਗਈ। ਆਕਸਫੋਰਡ ਦੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਵਰਗ...

  • fb
  • twitter
  • whatsapp
  • whatsapp
featured-img featured-img
ਜੇਤੂ ਖਿਡਾਰੀ ਕੋਚ, ਸਕੂਲ ਦੇ ਪ੍ਰਬੰਧਕਾਂ ਤੇ ਸਟਾਫ ਨਾਲ। -ਫੋਟੋ: ਜੱਗੀ
Advertisement

ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਖਿਡਾਰੀਆਂ ਨੇ ਬੈਡਮਿੰਟਨ ਚੈਂਪਅਨਸ਼ਿਪ ਦੀ ਓਵਰਆਲ ਟਰਾਫੀ ਜਿੱਤ ਲਈ। ਬੀਤੇ ਦਿਨੀ ਸੁਪੀਰੀਅਰ ਵਰਲਡ ਸਕੂਲ ਵਿੱਚ ਲੜਕੀਆਂ ਦੇ ਅੰਡਰ-14, 17 ਅਤੇ 19 ਸਾਲਾ ਬੈਡਮਿੰਟਨ ਚੈਂਪਅਨਸ਼ਿਪ ਕਰਵਾਈ ਗਈ। ਆਕਸਫੋਰਡ ਦੀ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਵਰਗ ਵਿੱਚ ਸੋਨਾ, 14 ਅਤੇ 19 ਵਰਗਾਂ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ। ਇਸ ਚੈਂਪੀਅਨਸ਼ਿਪ ਵਿੱਚ ਸੀ ਬੀ ਐੱਸ ਈ ਲੁਧਿਆਣਾ ਜ਼ੋਨ ਦੀਆਂ ਲਗਪਗ 25 ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਆਕਸਫੋਰਡ ਸਕੂਲ ਦੀਆਂ ਟੀਮਾਂ ਨੇ ਇਲਾਕੇ ਦੇ ਕਈ ਨਾਮਵਰ ਸਕੂਲਾਂ ਦੀਆਂ ਟੀਮਾਂ ਨੂੰ ਹਰਾ ਕੇ ਤਿੰਨੇ ਵਰਗਾਂ ਵਿੱਚ ਸ਼ਾਨਦਾਰ ਟਰਾਫੀਆਂ ਜਿੱਤੀਆਂ। ਅੰਡਰ-17 ਟੀਮ ਵਿੱਚ ਹੁਸਨਦੀਪ ਕੌਰ, ਏਂਜਲ, ਗੁਰਲੀਨ ਕੌਰ ਢਿੱਲੋਂ, ਹਰਨੂਰ ਕੌਰ ਅਤੇ ਸਿਮਰਨਦੀਪ ਕੌਰ ਸ਼ਾਮਲ ਸਨ। ਅੰਡਰ-14 ਵਿੱਚ ਗੁਰਲੀਨ ਕੌਰ ਗਰੇਵਾਲ, ਜਸਲੀਨ ਕੌਰ, ਪ੍ਰਿਯਾਂਸ਼ੀ ਢੱਲ, ਸਮਰੀਤ ਕੌਰ, ਹਰਵੀਨ ਕੌਰ ਅਤੇ ਪੂਨਮਦੀਪ ਕੌਰ ਸ਼ਾਮਲ ਸਨ। ਅੰਡਰ 19 ਸਿਲਵਰ ਜੇਤੂ ਟੀਮ ਵਿੱਚ ਸਿਮਰਨ ਕੌਰ, ਗੁਰਲੀਨ ਕੌਰ, ਅਵੰਤਿਕਾ, ਅਰਸ਼ਦੀਪ ਕੌਰ ਅਤੇ ਮਨਸਿਮਰਨ ਕੌਰ ਸ਼ਾਮਲ ਸਨ।

ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਕੂਲ ਦੇ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੈ ਕਪੂਰ, ਮੈਨੇਜਰ ਸੁਰਜੀਤ ਸਿੰਘ ਗਿੱਲ ਨੇ ਖਿਡਾਰੀਆਂ ਦਾ ਸਵਾਗਤ ਕੀਤਾ। ਜਿੱਤ ਦਾ ਸਿਹਰਾ ਖਿਡਾਰੀਆਂ, ਮਾਪਿਆਂ ਅਤੇ ਸਕੂਲ ਦੇ ਖੇਡ ਵਿਭਾਗ ਰਵਿੰਦਰਪਾਲ ਸਿੰਘ, ਸੁਮਨਦੀਪ ਕੌਰ, ਮਨਜੀਤ ਸਿੰਘ ਅਤੇ ਗਗਨਦੀਪ ਸਿੰਘ ਅਤੇ ਸਾਰੇ ਖਿਡਾਰੀਆਂ ਨੂੰ ਦਿੱਤਾ ਗਿਆ।

Advertisement

Advertisement

Advertisement
×