ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਛੀਵਾੜਾ ਮੰਡੀ ’ਚ ਮੱਕੀ ਦੀ ਖੁੱਲ੍ਹੀ ਬੋਲੀ ਯਕੀਨੀ ਬਣਾਉਣ ਦੇ ਹੁਕਮ

ਮਾਰਕੀਟ ਕਮੇਟੀ ਦੇ ਚੇਅਰਪਰਸਨ ਵੱਲੋਂ ਆੜ੍ਹਤੀਆਂ ਨੂੰ ਤਾੜਨਾ
Advertisement

ਗੁਰਦੀਪ ਸਿੰਘ ਟੱਕਰ

ਮਾਛੀਵਾੜਾ, 17 ਜੂਨ

ਮਾਰਕੀਟ ਕਮੇਟੀ ਮਾਛੀਵਾੜਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਨੇ ਅੱਜ ਇਥੇ ਕਿਹਾ ਮੰਡੀ ਵਿਚ ਮੱਕੀ ਦੀ ਆਮਦ ਜ਼ੋਰਾਂ ’ਤੇ ਹੈ ਤੇ ਵਪਾਰੀਆਂ ਵੱਲੋਂ ਸੁੱਕੀ ਫਸਲ ਆਉਂਦਿਆਂ ਹੀ ਤੁਰੰਤ ਖਰੀਦੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਗਿੱਲ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿੱਚ ਹੁਣ ਤੱਕ 59,287 ਕੁਇੰਟਲ ਮੱਕੀ ਫਸਲ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਧਿਆਨ ਵਿੱਚ ਆਇਆ ਕਿ ਕੁਝ ਆੜ੍ਹਤੀ ਫਸਲ ਦੀ ਖੁੱਲ੍ਹੀ ਬੋਲੀ ਦੀ ਥਾਂ ਇੱਕ-ਦੋ ਵਪਾਰੀਆਂ ਤੋਂ ਭਾਅ ਲਗਵਾ ਕੇ ਫ਼ਸਲ ਤੁਲਵਾ ਦਿੰਦੇ ਹਨ।

Advertisement

ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦਾ ਉਦੇਸ਼ ਹੈ ਕਿ ਕਿਸਾਨਾਂ ਨੂੰ ਫਸਲ ਦਾ ਵੱਧ ਤੋਂ ਵੱਧ ਵਾਜ਼ਿਬ ਮੁੱਲ ਮਿਲੇ ਇਸ ਲਈ ਹੁਣ ਮਾਰਕੀਟ ਕਮੇਟੀ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਯਕੀਨੀ ਬਣਾਉਣ ਕਿ ਰੋਜ਼ਾਨਾਂ ਮੰਡੀ ਵਿਚ ਜਦੋਂ ਕਿਸਾਨ ਦੀ ਮੱਕੀ ਵਿਕਦੀ ਹੈ ਤਾਂ ਸਾਰੇ ਵਪਾਰੀਆਂ ਨੂੰ ਬੁਲਾ ਕੇ ਖੁੱਲ੍ਹੀ ਬੋਲੀ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਭਾਅ ਮਿਲ ਸਕੇ। ਉਨ੍ਹਾਂ ਕਿਹਾ ਕਿ ਬੇਸ਼ੱਕ ਮੀਂਹ ਕਾਰਨ ਮੱਕੀ ਦੀ ਆਮਦ ਤੇ ਵਿਕਰੀ ਦਾ ਕੰਮ ਥੋੜਾ ਮੱਧਮ ਪੈ ਗਿਆ ਹੈ ਪਰ ਜਲਦ ਹੀ ਆੜ੍ਹਤੀਆਂ ਨੂੰ ਮੰਡੀ ਬੋਰਡ ਦੇ ਕਰਮਚਾਰੀ ਲਿਖਤੀ ਰੂਪ ਵਿਚ ਸੂਚਿਤ ਕਰਨਗੇ ਕਿ ਰੋਜ਼ਾਨਾ ਕਿੰਨੇ ਵਜੇ ਮੱਕੀ ਫਸਲ ਦੀ ਖੁੱਲ੍ਹੀ ਬੋਲੀ ਹੋਵੇਗੀ। ਚੇਅਰਮੈਨ ਗਿੱਲ ਨੇ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਮਾਰਕੀਟ ਕਮੇਟੀ ਦਫ਼ਤਰ ਵਿਖੇ ਸੂਚਿਤ ਕਰ ਸਕਦਾ ਹੈ।

Advertisement