ਰਸੋਈ ਗੈਸ ਦੀ ਕਾਲਾਬਾਜ਼ਾਰੀ ਦੇ ਦੋਸ਼ ਹੇਠ ਇੱਕ ਕਾਬੂ
ਥਾਣਾ ਦਰੇਸੀ ਦੀ ਪੁਲੀਸ ਨੇ ਰਸੋਈ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਾਰਟੀ ਗਸ਼ਤ ਦੌਰਾਨ ਸੁੰਦਰ ਨਗਰ ਵਿੱਚ ਆਈਸੀਆਈਸੀਆਈ ਚੌਕ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਜੋਗਿੰਦਰ ਸਿੰਘ ਗਲੀ ਨੰਬਰ 2 ਜਸਵੰਤ...
Advertisement
ਥਾਣਾ ਦਰੇਸੀ ਦੀ ਪੁਲੀਸ ਨੇ ਰਸੋਈ ਗੈਸ ਦੀ ਕਾਲਾਬਾਜ਼ਾਰੀ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਾਰਟੀ ਗਸ਼ਤ ਦੌਰਾਨ ਸੁੰਦਰ ਨਗਰ ਵਿੱਚ ਆਈਸੀਆਈਸੀਆਈ ਚੌਕ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਜੋਗਿੰਦਰ ਸਿੰਘ ਗਲੀ ਨੰਬਰ 2 ਜਸਵੰਤ ਨਗਰ ਸਥਿਤ ਆਪਣੀ ਦੁਕਾਨ ਵਿੱਚ ਗੈਸ ਚੁਲ੍ਹਿਆਂ ਨੂੰ ਠੀਕ ਕਰਨ ਦੀ ਆੜ ਹੇਠ ਪਰਵਾਸੀ ਮਜ਼ਦੂਰਾਂ ਨੂੰ ਘਰੇਲੂ ਗੈਸ ਸਿਲੰਡਰਾਂ ਵਿੱਚੋਂ ਛੋਟੇ ਗੈਸ ਸਿਲੰਡਰਾਂ ’ਚ ਭਰ ਕੇ ਗੈਸ ਵੇਚਦਾ ਹੈ। ਪੁਲੀਸ ਨੇ ਛਾਪਾ ਮਾਰ ਕੇ ਜੋਗਿੰਦਰ ਸਿੰਘ ਵਾਸੀ ਜਸਵੰਤ ਨਗਰ ਸ਼ਿਵਪੁਰੀ ਨੂੰ ਕਾਬੂ ਕਰ ਕੇ ਉਸ ਕੋਲੋਂ 3 ਸਿਲੰਡਰ ਵੱਡੇ, 3 ਸਿਲੰਡਰ ਛੋਟੇ, ਇਲੈਕਟਰੋਨਿਕ ਕੰਡਾ, 1 ਰੈਗੂਲੇਟਰ, 1 ਗੈਸ ਭਰਨ ਵਾਲੀ ਮਸ਼ੀਨ ਅਤੇ 2 ਪਾਈਪ ਬਰਾਮਦ ਕੀਤੇ ਹਨ।
Advertisement
Advertisement