DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ: ਜਰਖੜ ਅਕੈਡਮੀ ਸੀਨੀਅਰ ਤੇ ਜੂਨੀਅਰ ਵਰਗ ’ਚ ਚੈਂਪੀਅਨ

ਪਵਨਪ੍ਰੀਤ ਸਿੰਘ ਡੰਗੋਰਾ ਤੇ ਮਾਨਵਦੀਪ ‘ਹੀਰੋ ਆਫ ਦਿ ਮੈਚ’ ਐਲਾਨੇ
  • fb
  • twitter
  • whatsapp
  • whatsapp
featured-img featured-img
ਹਾਕੀ ਫੈਸਟੀਵਲ ਦੀ ਜੇਤੂ ਟੀਮ ਆਪਣੀ ਟਰਾਫੀ ਨਾਲ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 9 ਜੂਨ

Advertisement

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਗਏ 15ਵੇਂ ਡਾਬਰ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ 9ਵੇਂ ਦਿਨ ਖੇਡੇ ਗਏ ਫਾਈਨਲ ਮੈਚਾਂ ਵਿੱਚ ਜਰਖੜ ਹਾਕੀ ਅਕੈਡਮੀ ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਚੈਂਪੀਅਨ ਬਣੀ। ਜਰਖੜ ਹਾਕੀ ਅਕੈਡਮੀ ਦੇ ਪਵਨਪ੍ਰੀਤ ਸਿੰਘ ਡੰਗੋਰਾ ਅਤੇ ਮਾਨਵਦੀਪ ‘ਹੀਰੋ ਆਫ ਦਾ ਮੈਚ’ ਬਣੇ।

ਫਾਈਨਲ ਮੁਕਾਬਲਿਆਂ ਵਿੱਚ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਨੀਟਾ ਕਲੱਬ ਰਾਮਪੁਰ ਨੂੰ ਸੰਘਰਸ਼ਪੂਰਨ ਮੈਚ ਵਿੱਚ 5-3 ਗੋਲਾਂ ਨਾਲ ਹਰਾਕੇ ਓਲੰਪੀਅਨ ਪ੍ਰਿਥੀਪਾਲ ਸਿੰਘ ਗੋਲਡ ਕੱਪ ਹਾਕੀ ਟਰਾਫੀ ਅਤੇ ਲਗਭਗ 81 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਵਾਲਾ ਇਨਾਮ ਜਿੱਤਿਆ। ਇਸਤੋਂ ਪਹਿਲਾ ਪਿਛਲੇ ਸਾਲ ਦੀ ਚੈਂਪੀਅਨ ਡਾਕਟਰ ਕੁਲਦੀਪ ਸਿੰਘ ਮੋਗਾ ਕਲੱਬ ਨੇ ਕਿਲ੍ਹਾ ਰਾਏਪੁਰ ਨੂੰ 6-3 ਨਾਲ ਹਰਾਕੇ ਤੀਸਰਾ ਸਥਾਨ ਹਾਸਲ ਕੀਤਾ। ਅੰਤਰਰਾਸ਼ਟਰੀ ਹਾਕੀ ਸਟਾਰ ਖਿਡਾਰੀ ਹਰਜੋਤ ਸਿੰਘ ਜੋਤੀ ਟੂਰਨਾਮੈਂਟ ਦਾ ‘ਸਰਵੋਤਮ ਗੋਲਕੀਪਰ’ ਬਣਿਆ ਜਦਕਿ ਰਾਮਪੁਰ ਦਾ ਮਿਲਖਾ ਸਿੰਘ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਅਤੇ ਪਵਨਪ੍ਰੀਤ ਸਿੰਘ ਡੰਗੋਰਾ ‘ਡਾਬਰ ਹੀਰੋ ਆਫ ਦਾ ਮੈਚ’ ਬਣਿਆ। ਕਿਲ੍ਹਾ ਰਾਇਪੁਰ ਦਾ ਜਗਜੀਤ ਸਿੰਘ ਜੱਗੀ 40 ਤੋਂ ਉਪਰ ਦਾ ਸਰਵੋਤਮ ਖਿਡਾਰੀ ਬਣਿਆ। ਸਾਰੇ ਖਿਡਾਰੀਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।

ਜੂਨੀਅਰ ਵਰਗ ਦੇ ਫਾਈਨਲ ’ਚ ਜਰਖੜ ਹਾਕੀ ਅਕੈਡਮੀ ਨੇ ਕਿਲਾ ਰਾਏਪੁਰ ਹਾਕੀ ਸੈਂਟਰ ਨੂੰ 1-0 ਗੋਲਾਂ ਨਾਲ ਹਰਾਕੇ ਕੇ ਪਹਿਲੀ ਵਾਰ ਜੂਨੀਅਰ ਖਿਤਾਬ ਜਿੱਤਣ ਦਾ ਮਾਣ ਹਾਸਿਲ ਕੀਤਾ। ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 4-3 ਹਰਾਇਆ। ਜਰਖੜ ਹਾਕੀ ਅਕੈਡਮੀ ਦਾ ਗੋਲਕੀਪਰ ਦਿਲਪ੍ਰੀਤ ਸਿੰਘ ‘ਹੀਰੋ ਆਫ ਦਾ ਮੈਚ’ ਬਣਿਆ। ਕਿਲਾ ਰਾਏਪੁਰ ਸਕੂਲ ਦਾ ਰਾਜਵੀਰ ਸਿੰਘ ਟੂਰਨਾਂਮੈਂਟ ਦਾ ਸਰਵੋਤਮ ਖਿਡਾਰੀ ਬਣਿਆ। ਗੁਰਮਾਨਵਦੀਪ ਸਿੰਘ ਚਾਹਲ ਹੀਰੋ ਆਫ ਦਾ ਟੂਰਨਾਮੈਂਟ ਬਣਿਆ । ਸਾਰੇ ਖਿਡਾਰੀਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।

ਟੂਰਨਾਮੈਂਟ ਦੇ ਫਾਈਨਲ ਸਮਾਰੋਹ ਉੱਤੇ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਵੱਖ-ਵੱਖ ਗੀਤਾਂ ਤੇ ਕੋਰੀਓਗਰਾਫੀ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ। ਫਾਈਨਲ ਮੈਚ ਤੇ ਵਿਧਾਇਕ ਮਾਲੇਰਕੋਟਲਾ ਮੁਹੰਮਦ ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕਰਦਿਆ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆ ਜਰਖੜ ਸਟੇਡੀਅਮ ਦੇ ਢਾਂਚੇ ਅਤੇ ਹਾਕੀ ਅਕੈਡਮੀ ਦੇ ਕਾਰਜਾਂ ਦੀ ਸਲਾਘਾ ਕੀਤੀ। ਇਸ ਮੌਕੇ ਅਮਰੀਕਾ ਤੋਂ ਉਚੇਚੇ ਤੌਰ ਤੇ ਪਹੁੰਚੇ ਜੰਗਸ਼ੇਰ ਸਿੰਘ ਨੇ ਵੀ ਦੂਜੇ ਮੈਚ ਵਿੱਚ ਮੁੱਖ ਮਹਿਮਾਨ ਵਜੋਂ ਹਾਜਰੀ ਭਰਦਿਆ ਜਰਖੜ ਹਾਕੀ ਨੂੰ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਮੌਕੇ ਪਬਲਿਕ ਰਿਲੇਸ਼ਨ ਦੇ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ, ਹਰਦੀਪ ਸਿੰਘ ਸੈਣੀ ਅੰਤਰਰਾਸ਼ਟਰੀ ਵੇਟ ਲਿਫਟਰ, ਹਰਬੰਸ ਸਿੰਘ ਸੈਣੀ, ਅਮਰੀਕ ਸਿੰਘ ਮਿਨਹਾਸ, ਸੁਖਵਿੰਦਰ ਸਿੰਘ ਫੌਜੀ, ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ ਤੇ ਹੋਰ ਹਾਜ਼ਰ ਸਨ। ਅੰਤ ਵਿੱਚ ਜਗਰੂਪ ਸਿੰਘ ਜਰਖੜ ਨੇ ਅਗਲੇ ਵਰੇ ਫਿਰ ਮਿਲਣ ਦੇ ਵਾਅਦੇ ਦੀ ਫਤਿਹ ਨਾਲ ਟੂਰਨਾਮੈਂਟ ਦੀ ਸਮਾਪਤੀ ਦਾ ਐਲਾਨ ਕੀਤਾ।

Advertisement
×