ਕਰਮਸਰ ਕਾਲਜ ’ਚ ਐੱਨ ਐੱਸ ਐੱਸ ਸਥਾਪਨਾ ਦਿਵਸ ਮਨਾਇਆ
ਪ੍ਰਿੰਸੀਪਲ ਡਾ. ਮੁਹੰਮਦ ਇਰਫ਼ਾਨ ਦੀ ਯੋਗ ਅਗਵਾਈ ਹੇਠ ਨੈਸ਼ਨਲ ਸਰਵਿਸ ਸਕੀਮ ਵਿਭਾਗ ਵੱਲੋਂ ਐੱਨ ਐੱਸ ਐੱਸ ਫਾਊਂਡੇਸ਼ਨ ਡੇਅ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਮਨਜ਼ੂਰ ਹਸਨ, ਰਿਟਾ. ਐੱਨਐੱਸਐੱਸ ਕੋ- ਆਰਡੀਨੇਟਰ ਸਰਕਾਰੀ ਕਾਲਜ ਮਾਲੇਰਕੋਟਲਾ ਨੇ ਸ਼ਿਰਕਤ ਕੀਤੀ। ਉਨ੍ਹਾਂ...
Advertisement
ਪ੍ਰਿੰਸੀਪਲ ਡਾ. ਮੁਹੰਮਦ ਇਰਫ਼ਾਨ ਦੀ ਯੋਗ ਅਗਵਾਈ ਹੇਠ ਨੈਸ਼ਨਲ ਸਰਵਿਸ ਸਕੀਮ ਵਿਭਾਗ ਵੱਲੋਂ ਐੱਨ ਐੱਸ ਐੱਸ ਫਾਊਂਡੇਸ਼ਨ ਡੇਅ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰੋ. ਮਨਜ਼ੂਰ ਹਸਨ, ਰਿਟਾ. ਐੱਨਐੱਸਐੱਸ ਕੋ- ਆਰਡੀਨੇਟਰ ਸਰਕਾਰੀ ਕਾਲਜ ਮਾਲੇਰਕੋਟਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਵਾਲੰਟੀਅਰਾਂ ਨੂੰ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਭੂਮਿਕਾ ਨਿਭਾਉਣ ਲਈ ਪ੍ਰੇਰਿਆ। ਵਿਸ਼ੇਸ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਮੁਜ਼ਾਹਿਦ ਹਸਨ, ਰਿਟਾ. ਪ੍ਰਿੰਸੀਪਲ ਹਰਫ਼ ਕਾਲਜ ਮਾਲੇਰਕੋਟਲਾ ਨੇ ਵਲੰਟੀਅਰਾਂ ਨੂੰ ਐੱਨ ਐੱਸ ਐੱਸ ਮੋਟੋ 'ਮੈਂ ਨਹੀਂ ਤੁਸੀਂ' ਨੂੰ ਬੜੇ ਸਲੀਕੇ ਨਾਲ ਪ੍ਰਭਾਸ਼ਿਤ ਕੀਤਾ। ਪ੍ਰਿੰਸੀਪਲ ਡਾ. ਮੁਹੰਮਦ ਇਰਫ਼ਾਨ ਨੇ ਮਹਿਮਾਨਾਂ ਦਾ ਸੁਆਗਤ ਕੀਤਾ।
Advertisement
Advertisement
×