ਨਿਰਮਲ ਜੌੜਾ ਦਾ ਗੁਰਬਚਨ ਸਿੰਘ ਖੁਰਮੀ ਯਾਦਗਾਰੀ ਐਵਾਰਡ ਨਾਲ ਹੋਵੇਗਾ ਸਨਮਾਨ
ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਰੰਗਕਰਮੀ ਡਾ. ਨਿਰਮਲ ਜੌੜਾ ਨੂੰ ਗਲਾਸਗੋ ਸਕਾਟਲੈਂਡ ਵਿੱਚ 24 ਜੁਲਾਈ ਨੂੰ ਗੁਰਬਚਨ ਸਿੰਘ ਖੁਰਮੀ ਯਾਦਗਾਰੀ ਐਵਾਰਡ ਅਤੇ ਗੋਲਡ ਮੈਡਲ ਦਿੱਤਾ ਜਾਵੇਗਾ। ਅਦਾਰਾ ਪੰਜ ਦਰਿਆ ਵੱਲੋਂ ਕਰਵਾਏ ਜਾਣ ਵਾਲੇ ਇਸ ਸਾਹਿਤਕ ਸਮਾਗਮ ਦੌਰਾਨ ਨਿਰਮਲ ਜੌੜਾ...
Advertisement
ਪੀਏਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਰੰਗਕਰਮੀ ਡਾ. ਨਿਰਮਲ ਜੌੜਾ ਨੂੰ ਗਲਾਸਗੋ ਸਕਾਟਲੈਂਡ ਵਿੱਚ 24 ਜੁਲਾਈ ਨੂੰ ਗੁਰਬਚਨ ਸਿੰਘ ਖੁਰਮੀ ਯਾਦਗਾਰੀ ਐਵਾਰਡ ਅਤੇ ਗੋਲਡ ਮੈਡਲ ਦਿੱਤਾ ਜਾਵੇਗਾ। ਅਦਾਰਾ ਪੰਜ ਦਰਿਆ ਵੱਲੋਂ ਕਰਵਾਏ ਜਾਣ ਵਾਲੇ ਇਸ ਸਾਹਿਤਕ ਸਮਾਗਮ ਦੌਰਾਨ ਨਿਰਮਲ ਜੌੜਾ ਨਾਲ ਰੂਬਰੂ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਇਸ ਸਮਾਗਮ ਵਿਚ ਪੰਜਾਬੀ ਨਾਵਲਕਾਰ ਜੱਗੀ ਕੁੱਸਾ, ਡਾ. ਤਾਰਾ ਸਿੰਘ ਆਲਮ, ਕਰਨੈਲ ਸਿੰਘ ਚੀਮਾ ਸਮੇਤ ਇੰਗਲੈਂਡ ਦੀਆਂ ਅਦਬੀ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਇਹ ਜਾਣਕਾਰੀ ਸੱਭਿਆਚਾਰਕ ਸਾਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਦਿੰਦਿਆਂ ਕਿਹਾ ਨਿਰਮਲ ਜੌੜਾ ਨੇ ਨਾਟਕ ਅਤੇ ਰੰਗਮਚ ਦੇ ਖੇਤਰ ਵਿੱਚ ਅਹਿਮ ਕਾਰਜ ਕੀਤੇ ਹਨ ਅਤੇ ਕਰ ਰਹੇ ਹਨ।
Advertisement
Advertisement