ਕਾਲਜ ਵਿੱਚ ਨਵੀਂ ਤਕਨੀਕੀ ਵਿੱਦਿਆ ਬਾਰੇ ਕੋਰਸ
ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ , ਲੁਧਿਆਣਾ ਦੇ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਨੇ ਨਿਟਰ, ਚੰਡੀਗੜ੍ਹ ਦੇ ਇਲੈਕਟ੍ਰਾਨਿਕਸ ਵਿਭਾਗ ਦੇ ਸਹਿਯੋਗ ਨਾਲ, ‘ਵੀਐੱਲਐੱਸਆਈ ਡਿਜ਼ਾਈਨ ਵਿੱਚ ਏਆਈ ਐਪਲੀਕੇਸ਼ਨਾਂ’ ਦੇ ਵਿਸ਼ੇ ਉੱਤੇ ਇੱਕ ਹਫ਼ਤੇ ਦੇ ਸ਼ਾਰਟ ਟਰਮ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਇੰਜਨੀਅਰਿੰਗ ਕਾਲਜਾਂ, ਯੂਨੀਵਰਸਿਟੀਆਂ ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਅਤੇ ਤਕਨੀਕੀ ਸਟਾਫ ਨੇ ਹਿੱਸਾ ਲਿਆ। ਇਹ ਕੋਰਸ ਵੀਐੱਲਐੱਸਆਈ ਡਿਜ਼ਾਈਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਏਕੀਕਰਨ ਦਾ ਗਿਆਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ। ਜਿਸ ਵਿੱਚ ਮੁੱਖ ਜ਼ੋਰ ਲੋਅ-ਪਾਵਰ ਡਿਜ਼ਾਈਨ, ਮੈਮਰੀਸਟਰ ਤਕਨਾਲੋਜੀ, ਮਸ਼ੀਨ ਲਰਨਿੰਗ ਐਪਲੀਕੇਸ਼ਨਾਂ, ਆਪਟੀਮਾਈਜ਼ੇਸ਼ਨ ਐਲਗੋਰਿਦਮ ਅਤੇ ਵੀਐਲਐੱਸਆਈ ਸਿਮੂਲੇਸ਼ਨ ਟੂਲਸ ਵਰਗੇ ਵਿਸ਼ਿਆਂ ਉੱਤੇ ਦਿੱਤਾ ਗਿਆ। ਪ੍ਰੋਗਰਾਮ ਵਿੱਚ ਨਿਟਰ, ਜੀਐਨਡੀਈਸੀ ਅਤੇ ਆਈਆਈਟੀ ਰੋਪੜ ਸਣੇ ਕਈ ਨਾਮਵਰ ਸੰਸਥਾਵਾਂ ਦੇ ਉੱਘੇ ਬੁਲਾਰਿਆਂ ਨੇ ਹਿੱਸਾ ਲਿਆ। ਜੀਐਨਡੀਈਸੀ ਦੇ ਈਸੀਈ ਵਿਭਾਗ ਦੇ ਮੁਖੀ ਡਾ. ਮੁਨੀਸ਼ ਰਤਨ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਵਿਕਸਤ ਹੋ ਰਹੀਆਂ ਤਕਨਾਲੋਜੀਆਂ ਨੂੰ ਜਾਣੂ ਕਰਵਾਉਣ ਵਿੱਚ ਅਜਿਹੀਆਂ ਪਹਿਲਕਦਮੀਆਂ ਦੀ ਮਹੱਤਤਾ ’ਤੇ ਜ਼ੋਰ ਵੀ ਦਿੱਤਾ। ਇਸ ਦੌਰਾਨ ਨਿਟਰ ਦੇ ਸੀਨੀਅਰ ਫੈਕਲਟੀ ਮੈਂਬਰ ਡਾ. ਐੱਸ.ਐੱਸ. ਗਿੱਲ ਅਤੇ ਡਾ. ਬਲਵਿੰਦਰ ਸਿੰਘ ਧਾਲੀਵਾਲ ਅਤੇ ਕੋਰਸ ਕੋਆਰਡੀਨੇਟਰ ਡਾ. ਚਾਹਤ ਜੈਨ ਦੇ ਅਹਿਮ ਯੋਗਦਾਨ ਦੀ ਸ਼ਲਾਘਾ ਵੀ ਕੀਤੀ ਗਈ। ਜੀਐਨਡੀਈਸੀ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਫੈਕਲਟੀ ਨੂੰ ਨਵੀਂ ਤਕਨੀਕੀ ਵਿੱਦਿਆ ਨਾਲ ਲੈਸ ਕਰਨ, ਨੂੰ ਭਵਿੱਖ ਵਿਚ ਵੀ ਕਰਵਾਉਂਦੇ ਰਹਿਣ ਉੱਤੇ ਜ਼ੋਰ ਦਿੱਤਾ।