ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐੱਨਸੀਸੀ ਕੈਡੇਟਸ ਵੱਲੋਂ ਫਾਰਮਰ ਐਗਰੀਮਾਰਟ ਦਾ ਦੌਰਾ

ਔਰਗੈਨਿਕ ਖੇਤੀ ਤੇ ਹੋਰ ਨਵੀਆਂ ਤਕਨੀਕਾਂ ਬਾਰੇ ਜਾਣਿਆ
Advertisement

ਪੱਤਰ ਪ੍ਰੇਰਕ

ਸਮਰਾਲਾ, 27 ਜੂਨ

Advertisement

ਐੱਨਸੀਸੀ ਗਰੁੱਪ ਕਮਾਂਡਰ ਲੁਧਿਆਣਾ ਬ੍ਰਿਗੇਡੀਅਰ ਪੀਐੱਸ ਚੀਮਾ ਦੇ ਨਿਰਦੇਸ਼ਾਂ ਅਨੁਸਾਰ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ) ਵਿੱਚ ਚੱਲ ਰਹੇ ਸੀਏਟੀਸੀ-55 ਕੈਂਪ ਦੇ ਐੱਨਸੀਸੀ ਕੈਡੇਟਸ ਨੇ ਕਮਾਡਿੰਗ ਅਫਸਰ 19 ਵੀਂ ਪੰਜਾਬ ਬਟਾਲੀਅਨ ਐੱਨਸੀਸੀ ਲੁਧਿਆਣਾ ਲੈਫ਼ਟੀਨੈਂਟ ਕਰਨਲ ਫ਼ੈਜ਼ਨ ਜਹੂਰ ਅਤੇ ਸੂਬੇਦਾਰ ਮੇਜਰ ਸੁਖਦੇਵ ਸਿੰਘ ਦੀ ਯੋਗ ਅਗਵਾਈ ਹੇਠ ਉਦਮ ਦਿਵਸ ਮੌਕੇ ਫਾਰਮਰ ਐਗਰੀਮਾਰਟ ਮੁਸ਼ਕਾਬਾਦ ਦਾ ਦੌਰਾ ਕੀਤਾ। ਇਸ ਮੌਕੇ ਕੈਡੇਟਸ ਨੇ ਔਰਗੈਨਿਕ ਖੇਤੀ ਤੇ ਹੋਰ ਨਵੀਆਂ ਤਕਨੀਕਾਂ ਦੀ ਜਾਣਕਾਰੀ ਹਾਸਲ ਕੀਤੀ।

ਇਸ ਦੌਰੇ ਦਾ ਉਦੇਸ਼ ਕੈਡੇਟਸ ਨੂੰ ਆਧੁਨਿਕ ਖੇਤੀ ਤਕਨੀਕਾਂ ਰਾਹੀਂ ਔਰਗੈਨਿਕ ਖੇਤੀ ਸਬੰਧੀ ਤੇ ਕਿਸਾਨਾਂ ਨਾਲ ਰੂਬਰੂ ਕਰਵਾ ਕੇ ਸਵੈ ਉਦਮੀ ਬਣਨ ਵੱਲ ਪ੍ਰੇਰਿਤ ਕਰਨਾ ਸੀ। ਇਸ ਦੌਰੇ ਦੌਰਾਨ ਉਪਰੋਕਤ ਫਾਰਮ ਦੇ ਮਾਲਕ ਦਵਿੰਦਰ ਸਿੰਘ ਵੱਲੋਂ ਕੈਡੇਟਸ ਨੂੰ ਪੂਰੇ ਫਾਰਮ ਦਾ ਦੌਰਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਸਵੈ ਉਦਮੀ ਬਣਨ ਵੱਲ ਪ੍ਰੇਰਿਤ ਕੀਤਾ ਗਿਆ ਤੇ ਕਿਸਾਨੀ ਦੌਰਾਨ ਕਿਸਾਨਾਂ ਨੂੰ ਵੱਖ ਵੱਖ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲਾਂ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਗਿਆ। ਇਸ ਮੌਕੇ ਲੈਫ਼ਟੀਨੈਂਟ ਜਤਿੰਦਰ ਕੁਮਾਰ, ਲੈਫ਼ਟੀਨੈਂਟ ਤਨਵੀਰ ਸਿੰਘ, ਸੂਬੇਦਾਰ ਗੁਰਚਰਨ ਸਿੰਘ, ਹੌਲਦਾਰ ਅਜੇ ਸਿੰਘ, ਚੰਨਣ ਸਿੰਘ ਅਤੇ ਪੀ.ਆਈ. ਸਟਾਫ਼ ਤੇ ਹੋਰ ਹਾਜ਼ਰ ਸਨ। 

Advertisement