ਗੁਰੂ ਨਾਨਕ ਕਾਲਜ ਦੇ ਐੱਨਸੀਸੀ ਕੈਡਿਟ ਕੌਮੀ ਕੈਂਪ ਲਈ ਚੁਣੇ
ਦੋਰਾਹਾ: ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਐਨਸੀਸੀ ਕੈਡਿਟ ‘ਏਕ ਭਾਰਤ ਸ਼ੇ੍ਰਸ਼ਟ ਭਾਰਤ’ ਰਾਸ਼ਟਰੀ ਕੈਂਪ ਲਈ ਚੁਣੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਲੈਫਟੀਨੈਂਟ ਕਰਨਲ ਫੈਜ਼ਨ ਜਾਹੂਰ, ਐੱਸਐੱਮ...
Advertisement
ਦੋਰਾਹਾ: ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਐਨਸੀਸੀ ਕੈਡਿਟ ‘ਏਕ ਭਾਰਤ ਸ਼ੇ੍ਰਸ਼ਟ ਭਾਰਤ’ ਰਾਸ਼ਟਰੀ ਕੈਂਪ ਲਈ ਚੁਣੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ 19 ਪੰਜਾਬ ਬਟਾਲੀਅਨ ਲੁਧਿਆਣਾ ਦੇ ਲੈਫਟੀਨੈਂਟ ਕਰਨਲ ਫੈਜ਼ਨ ਜਾਹੂਰ, ਐੱਸਐੱਮ ਸੁਖਦੇਵ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਐੱਨਸੀਸੀ ਕੈਡਿਟ ਡੀਐੱਸਬੀ ਇੰਟਰਨੈਸ਼ਨਲ ਪਬਲਿਕ ਸਕੂਲ ਰਿਸ਼ੀਕੇਸ਼ ਉੱਤਰਾਖੰਡ ਵਿੱਚਲੱਗ ਰਹੇ ਤਿੰਨ ਦਿਨਾਂ ‘ਏਕ ਭਾਰਤ ਸ੍ਰੇਸ਼ਟ ਭਾਰਤ’ ਕੌਮੀ ਕੈਂਪ ਲਈ ਚੁਣੇ ਗਏ। ਇਸ ਯੂਨਿਟ ਦੇ ਲੈਫਟੀਨੈਂਟ ਸਨਦੀਪ ਸਿੰਘ ਹੁੰਦਲ ਦੀ ਅਗਵਾਈ ਵਿਚ ਸੀਨੀਅਰ ਅੰਡਰ ਅਫ਼ਸਰ ਕੈਡਿਟ ਹਰਮਨਦੀਪ ਕੌਰ, ਸੌਰਭ ਕੁਮਾਰ, ਗੁਰਸਿਮਰ ਕੌਰ ਬਰਾੜ, ਰਾਜਵੀਰ ਸਿੰਘ, ਰੋਹਿਤ ਕੁਮਾਰ, ਦਿਵਾਕਰ ਇਸ ਕੈਂਪ ਵਿਚ ਕਾਲਜ ਦੀ ਪ੍ਰਤੀਨਿਧਤਾ ਕਰ ਰਹੇ ਹਨ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਡਾ. ਪਵਿੱਤਰਪਾਲ ਸਿੰਘ ਪਾਂਗਲੀ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ
Advertisement
Advertisement