ਗੁਰੂ ਨਾਨਕ ਕਾਲਜ ’ਚ ਐੱਨਸੀਸੀ ਦਾਖਲਾ ਮੁਹਿੰਮ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ 19 ਪੰਜਾਬ ਬਟਾਲੀਅਨ ਐਨਸੀਸੀ ਲੁਧਿਆਣਾ ਵੱਲੋਂ ਸੈਸ਼ਨ 2025-26 ਲਈ ਐਨਸੀਸੀ ਦਾਖਲਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਫੈਜ਼ਨ ਜ਼ਹੂਰ ਦੇ ਨਿਰਦੇਸ਼ਾਂ ਅਨੁਸਾਰ...
Advertisement
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ 19 ਪੰਜਾਬ ਬਟਾਲੀਅਨ ਐਨਸੀਸੀ ਲੁਧਿਆਣਾ ਵੱਲੋਂ ਸੈਸ਼ਨ 2025-26 ਲਈ ਐਨਸੀਸੀ ਦਾਖਲਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕਿ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਫੈਜ਼ਨ ਜ਼ਹੂਰ ਦੇ ਨਿਰਦੇਸ਼ਾਂ ਅਨੁਸਾਰ ਸੂਬੇਦਾਰ ਮੇਜਰ ਸੁਖਦੇਵ ਸਿੰਘ, ਸੂਬੇਦਾਰ ਰਾਕੇਸ਼ ਕੁਮਾਰ ਅਤੇ ਕ੍ਰਿਪਾਲ ਸਿੰਘ ਨੇ ਵਿਦਿਆਰਥੀਆਂ ਦੀ ਭਰਤੀ ਸਰੀਰਕ ਤੰਦਰੁਸਤੀ, ਸੰਚਾਰ ਹੁਨਰ ਅਤੇ ਸੱਭਿਆਚਾਰਕ ਯੋਗਤਾਵਾਂ ਦੇ ਆਧਾਰ ’ਤੇ ਕੀਤੀ। ਇਸ ਮੌਕੇ ਵਿਦਿਆਰਥੀਆਂ ਦੀ ਲਿਖਤੀ ਪ੍ਰੀਖਿਆ ਲਈ ਗਈ ਤੇ 55 ਵੱਲੋਂ 22 ਐੱਸਡੀ/ਐੱਸਡਬਲਿਊ ਕੈਡੇਟਸ ਦੀ ਚੋਣ ਕੀਤੀ ਗਈ।
Advertisement
Advertisement
×