ਖਾਲਸਾ ਕਾਲਜ ਵਿੱਚ ਕੌਮੀ ਸੈਮੀਨਾਰ ਕਰਵਾਇਆ
ਸਥਾਨਕ ਖਾਲਸਾ ਕਾਲ ਫਾਰ ਵਿਮੈਨ, ਸਿਵਲ ਲਾਈਨਜ਼ ਲੁਧਿਆਣਾ ਵਿੱਚ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਦੀ ਆਈ ਕਿਊ ਏ ਸੀ ਦੀ ਸਰਪ੍ਰਸਤੀ ਹੇਠ ਜੀਵ ਵਿਭਾਗ ਵੱਲੋਂ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ‘ਅਚੀਵਿੰਗ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ: ਚੁਣੌਤੀਆਂ ਅਤੇ...
ਸਥਾਨਕ ਖਾਲਸਾ ਕਾਲ ਫਾਰ ਵਿਮੈਨ, ਸਿਵਲ ਲਾਈਨਜ਼ ਲੁਧਿਆਣਾ ਵਿੱਚ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਦੀ ਆਈ ਕਿਊ ਏ ਸੀ ਦੀ ਸਰਪ੍ਰਸਤੀ ਹੇਠ ਜੀਵ ਵਿਭਾਗ ਵੱਲੋਂ ਕਾਲਜ ਡਿਵੈਲਪਮੈਂਟ ਕੌਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ‘ਅਚੀਵਿੰਗ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ: ਚੁਣੌਤੀਆਂ ਅਤੇ ਅੱਗੇ ਦੇ ਰਾਹ’ ਵਿਸ਼ੇ ’ਤੇ ਕਰਵਾਏ ਇਸ ਸੈਮੀਨਾਰ ਮੌਕੇ ਵੱਖ-ਵੱਖ ਯੂਨੀਵਰਸਿਟੀਆਂ, ਸੰਸਥਾਵਾਂ ਦੇ ਫੈਕਲਟੀ, ਵਿਦਵਾਨਾਂ ਅਤੇ ਖੋਜਕਾਰਾਂ ਨੇ ਹਿੱਸਾ ਲਿਆ। ਸੈਮੀਨਾਰ ਦੌਰਾਨ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਰਿਆਵਲ ਵਿਕਾਸ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਜੀ-20 ਟਿਕਾਊ ਵਿਕਾਸ ਟੀਚਿਆਂ ਵਿੱਚ ਭਾਰਤ ਦੀ ਭੂਮਿਕਾ ’ਤੇ ਪ੍ਰਤੀਬਿੰਬਤ ਕੀਤਾ। ਪੀਏਯੂ ਦੇ ਵਿਦਿਆਰਥੀ ਭਲਾਈ ਡੀਨ ਡਾ. ਨਿਰਮਲਜੌੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਇੰਦਰਪਾਲ ਸਿੱਧੂ ਅਤੇ ਡਾ. ਸੰਗੀਤ ਰੰਗੂਵਾਲ ਨੇ ਪੋਸਟਰ ਪੇਸ਼ਕਾਰੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਡਾ. ਰਵਿੰਦਰ ਸਿੰਘ ਚੰਦੀ ਅਤੇ ਡਾ. ਗਰੁਣ ਕਾਂਤ ਉੱਪਲ ਨੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਸੈਸ਼ਨ ਦੀ ਪ੍ਰਧਾਨਗੀ ਕੀਤੀ।

