DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਦੇ ਮੌਜੂਦਾ ਸੰਕਟ ’ਤੇ ਕੌਮੀ ਸੈਮੀਨਾਰ

ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈੱਨ ਅਤੇ ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ, ਨਵੀਂ ਦਿੱਲੀ ਨੇ ਅੱਜ ਕਾਲਜ ਦੇ ਵਿਹੜੇ ਵਿੱਚ ਪੰਜਾਬ ਸੰਵਾਦ ਲੜੀ ਦਾ 11ਵਾਂ ਇੱਕ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਦਾ ਵਿਸ਼ਾ ‘ਅਣਦੇਖੇ ਤਣਾਅ: ਪੰਜਾਬ ਦੇ ਮੌਜੂਦਾ ਸੰਕਟ ਨੂੰ...
  • fb
  • twitter
  • whatsapp
  • whatsapp
featured-img featured-img
ਕੈਪਸ਼ਨ: ਜੀਐਨਕੇਸੀਡਬਲਿਯੂ ਵਿੱਚ ਪੰਜਾਬ ਦੇ ਮੌਜੂਦਾ ਸੰਕਟ ‘ਤੇ ਰਾਸ਼ਟਰੀ ਸੈਮੀਨਾਰ ਵਿੱਚ ਹਾਜ਼ਰ ਪਤਵੰਤੇ। ਫੋਟੋ: ਬਸਰਾ
Advertisement

ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈੱਨ ਅਤੇ ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ, ਨਵੀਂ ਦਿੱਲੀ ਨੇ ਅੱਜ ਕਾਲਜ ਦੇ ਵਿਹੜੇ ਵਿੱਚ ਪੰਜਾਬ ਸੰਵਾਦ ਲੜੀ ਦਾ 11ਵਾਂ ਇੱਕ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਦਾ ਵਿਸ਼ਾ ‘ਅਣਦੇਖੇ ਤਣਾਅ: ਪੰਜਾਬ ਦੇ ਮੌਜੂਦਾ ਸੰਕਟ ਨੂੰ ਨੇਵੀਗੇਟ ਕਰਨਾ’ ਸੀ। ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਚੇਅਰਪਰਸਨ ਡਾ. ਜਸਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ ਦੇ ਡਾਇਰੈਕਟਰ ਡਾ. ਅਜੈ ਸਾਹਨੀ ਪਹੁੰਚੇ। ਮੁੱਖ ਭਾਸ਼ਣ ਪੰਜਾਬੀ ਯੂਨੀਵਰਸਿਟੀ ਤੋਂ ਇਤਿਹਾਸ ਅਤੇ ਪੀਐਚਐਸ ਵਿਭਾਗ ਦੇ ਪ੍ਰੋ. ਮੁਹੰਮਦ ਇਦਰੀਸ ਨੇ ਦਿੱਤਾ। ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਡਾ. ਜਸਬੀਰ ਨੇ ਕਿਹਾ ਕਿ ਪੰਜਾਬ ਲੰਬੇ ਸਮੇਂ ਤੋਂ ਝੂਠੇ ਬਿਰਤਾਂਤਾਂ ਦਾ ਸ਼ਿਕਾਰ ਰਿਹਾ ਹੈ, ਜੋ ਆਜ਼ਾਦੀ ਤੋਂ ਪਹਿਲਾਂ ਦਾ ਚੱਲਦਾ ਆ ਰਿਹਾ ਹੈ।

ਤਕਨੀਕੀ ਸੈਸ਼ਨ ਦੌਰਾਨਪੰਜਾਬੀ ਨਾਵਲਕਾਰ ਮਿੱਤਰ ਸੈਨ ਮੀਤ ਅਤੇ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਿਤ ਕੁਮਾਰ ਸਿੰਘ ਨੇ ਪੰਜਾਬ ਨੂੰ ਦਰਪੇਸ਼ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਕਾਲਜ ਦੀ ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪਤਵੰਤਿਆਂ, ਮਹਿਮਾਨਾਂ ਅਤੇ ਦਰਸ਼ਕਾਂ ਦਾ ਸਵਾਗਤ ਕੀਤਾ। ਇਸ ਸੈਮੀਨਾਰ ਦਾ ਸੰਚਾਲਨ ਪੰਜਾਬ ਸੰਵਾਦ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ. ਰਾਜਵਿੰਦਰ ਕੌਰ ਨੇ ਕੀਤਾ। ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀਨੀਅਰ ਗੁਰਵਿੰਦਰ ਸਿੰਘ ਸਰਨਾ ਨੇ ਧੰਨਵਾਦ ਮਤਾ ਪੇਸ਼ ਕੀਤਾ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

Advertisement

Advertisement
×