ਕੌਮੀ ਲਾਇਬ੍ਰੇਰੀ ਹਫ਼ਤਾ ਮਨਾਇਆ
ਇਥੋਂ ਦੇ ਏ ਐੱਸ ਕਾਲਜ ਆਫ ਐਜੂਕੇਸ਼ਨ ਵਿੱਚ ਅੱਜ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਕੌਮੀ ਲਾਇਬ੍ਰੇਰੀ ਹਫਤਾ ਮਨਾਇਆ ਗਿਆ। ਪ੍ਰਿੰਸੀਪਲ ਪਵਨ ਕੁਮਾਰ ਨੇ ਲਾਇਬ੍ਰੇਰੀ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ...
Advertisement
ਇਥੋਂ ਦੇ ਏ ਐੱਸ ਕਾਲਜ ਆਫ ਐਜੂਕੇਸ਼ਨ ਵਿੱਚ ਅੱਜ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਕੌਮੀ ਲਾਇਬ੍ਰੇਰੀ ਹਫਤਾ ਮਨਾਇਆ ਗਿਆ। ਪ੍ਰਿੰਸੀਪਲ ਪਵਨ ਕੁਮਾਰ ਨੇ ਲਾਇਬ੍ਰੇਰੀ ਦੇ ਇਤਿਹਾਸ ’ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਪੜ੍ਹਨ ਦੀਆਂ ਆਦਤਾਂ ਨੂੰ ਉਤਸ਼ਾਹਿਤ ਕੀਤਾ। ਲਾਇਬ੍ਰੇਰੀਅਨ ਕਮਲਜੀਤ ਸਿੰਘ ਨੇ ਨੈਸ਼ਨਲ ਲਾਇਬ੍ਰੇਰੀ ਹਫਤਾ-2025 ਦੀ ਥੀਮ ‘ਡਰਾਅ ਨਟੂ ਦ ਲਾਇਬ੍ਰੇਰੀ’ ਬਾਰੇ ਚਾਨਣਾ ਪਾਇਆ। ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਭਾਸ਼ਨ ਮੁਕਾਬਲਿਆਂ ਵਿਚ ਅਮਨਪ੍ਰੀਤ ਅਤੇ ਖੁਸ਼ੀ ਨੇ ਪਹਿਲਾ, ਕੁਇਜ਼ ਵਿਚ ਗਗਨ, ਜੈ ਪ੍ਰਕਾਸ਼, ਨਿਹਾਰਿਕਾ ਤੇ ਊਸ਼ਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਯਸ਼ੀ ਨੇ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਐਡਵੋਕੇਟ ਨਵੀਨ ਥੰਮਨ, ਰਾਜੇਸ਼ ਡਾਲੀ, ਜਤਿੰਦਰ ਦੇਵਗਨ, ਕਵਿਤਾ ਗੁਪਤਾ, ਸੁਬੋਧ ਮਿੱਤਲ ਨੇ ਸ਼ਲਾਘਾ ਕੀਤੀ।
Advertisement
Advertisement
×

