ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਮੱਝਾਂ ਪਾਲਣ ਸਬੰਧੀ ਭਵਿੱਖ: ਨੀਤੀ, ਅਭਿਆਸ ਅਤੇ ਸੰਭਾਵਨਾ’ ਵਿਸ਼ੇ ’ਤੇ ਕੌਮੀ ਵਿਚਾਰ ਗੋਸ਼ਠੀ

ਖੇਤਰੀ ਪ੍ਰਤੀਨਿਧ , 23 ਜੁਲਾਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ‘ਮੱਝਾਂ ਪਾਲਣ ਸੰਬੰਧੀ ਭਵਿੱਖ: ਨੀਤੀ, ਅਭਿਆਸ ਅਤੇ ਸੰਭਾਵਨਾ’ ਵਿਸ਼ੇ ’ਤੇ ਇਕ ਕੌਮੀ ਪੱਧਰ ਦੀ ਵਿਚਾਰ ਗੋਸ਼ਠੀ ਕਰਵਾਈ ਗਈ। ਇਸ ਗੋਸ਼ਠੀ ਵਿੱਚ...
ਕੌਮੀ ਵਿਚਾਰ ਗੋਸ਼ਠੀ ਵਿੱਚ ਸ਼ਾਮਲ ਪਤਵੰਤੇ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

, 23 ਜੁਲਾਈ

Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ‘ਮੱਝਾਂ ਪਾਲਣ ਸੰਬੰਧੀ ਭਵਿੱਖ: ਨੀਤੀ, ਅਭਿਆਸ ਅਤੇ ਸੰਭਾਵਨਾ’ ਵਿਸ਼ੇ ’ਤੇ ਇਕ ਕੌਮੀ ਪੱਧਰ ਦੀ ਵਿਚਾਰ ਗੋਸ਼ਠੀ ਕਰਵਾਈ ਗਈ। ਇਸ ਗੋਸ਼ਠੀ ਵਿੱਚ ਨੀਤੀ-ਘਾੜਿਆਂ, ਖੋਜਾਰਥੀਆਂ, ਉਦਯੋਗਿਕ ਆਗੂਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ। ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਪ੍ਰਧਾਨਗੀ ਕੀਤੀ ਜਦਕਿ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਨਿਭਾਈ।

ਡਾ. ਗਿੱਲ ਨੇ ਮੱਝਾਂ ਦੇ ਵਿਕਾਸ ਸੰਬੰਧੀ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਦਾ ਖਾਕਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਆਉਂਦੇ ਮਹੀਨੇ ਤਰਨ ਤਾਰਨ ਵਿਖੇ ਮੱਝਾਂ ਦੀ ਖੋਜ ਸੰਬੰਧੀ ਕੇਂਦਰ ਦਾ ਉਦਘਾਟਨ ਕੀਤਾ ਜਾਏਗਾ। ਡਾ. ਗਰੇਵਾਲ ਨੇ ਕਿਹਾ ਕਿ ਆਲਮੀ ਪੱਧਰ ’ਤੇ ਮੱਝਾਂ ਦੀ ਗਿਣਤੀ ਘੱਟ ਰਹੀ ਹੈ ਪਰ ਪ੍ਰਤੀ ਜਾਨਵਰ ਦੁੱਧ ਉਤਪਾਦਨ ਵੱਧ ਰਿਹਾ ਹੈ। ਯੂਨੀਵਰਸਿਟੀ ਮਾਹਿਰਾਂ ਵੱਲੋਂ ਮੱਝਾਂ ਪਾਲਣ ਦੇ ਖੇਤਰ ਵਿੱਚ ਆ ਰਹੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਸੰਬੰਧੀ ਚਾਨਣਾ ਪਾਇਆ। ਮਾਹਿਰਾਂ ਨੇ ਦੱਸਿਆ ਕਿ ਕੱਟਿਆਂ ਦੀ ਵਧੇਰੇ ਮੌਤ ਦਰ, ਕਿਸਾਨਾਂ ਵੱਲੋਂ ਆਪਣਾ ਬਰਾਂਡ ਨਾ ਬਣਾਉਣਾ, ਕਮਜ਼ੋਰ ਪ੍ਰਜਣਨ ਨੀਤੀ ਅਤੇ ਦੁੱਧ ਅਤੇ ਖੁਰਾਕ ਤਕਨਾਲੋਜੀਆਂ ਵਿੱਚ ਘਾਟਾਂ ਸਾਡੇ ਮੁੱਖ ਮਸਲੇ ਹਨ ਜਿਨ੍ਹਾਂ ਨੂੰ ਵਿਚਾਰਿਆ ਗਿਆ। ਮਾਹਿਰਾਂ ਨੇ ਇਸ ਗੱਲ ਦਾ ਵੀ ਸੁਝਾਅ ਦਿੱਤਾ ਕਿ ਮੱਝ ਪਾਲਣ ਦੇ ਖੇਤਰ ਵਿੱਚ ਸਾਨੂੰ ਮੀਟ ਸੰਬੰਧੀ ਬਿਹਤਰ ਨੀਤੀ, ਉੱਚ ਪੱਧਰ ਦੇ ਉਤਪਾਦ, ਪਾਣੀ ਦੀ ਘੱਟ ਲਾਗਤ ਅਤੇ ਵਾਤਾਵਰਣ ਫਾਇਦਿਆਂ ਨੂੰ ਵੀ ਵੇਖਣਾ ਬਣਦਾ ਹੈ। ਪੰਜਾਬ ਡੇਅਰੀ ਵਿਕਾਸ ਬੋਰਡ ਦੇ ਨਿਰਦੇਸ਼ਕ ਕੁਲਦੀਪ ਸਿੰਘ ਜੱਸੋਵਾਲ ਨੇ ਪਸ਼ੂਆਂ ਦੇ ਬੀਮੇ ਅਤੇ ਮੱਝਾਂ ਦੇ ਉਤਪਾਦਾਂ ਦੇ ਮੰਡੀਕਰਨ ਸੰਬੰਧੀ ਸਰਕਾਰੀ ਨੀਤੀਆਂ ਦੀ ਚਰਚਾ ਕੀਤੀ।

ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ ਡਾ. ਪਰਮਿੰਦਰ ਸਿੰਘ ਨੇ ਪ੍ਰਬੰਧਕੀ ਸਕੱਤਰ, ਡਾ. ਜਸਵਿੰਦਰ ਸਿੰਘ ਨੇ ਸਹਿ-ਪ੍ਰਬੰਧਕੀ ਸਕੱਤਰ ਅਤੇ ਡਾ. ਰਵਦੀਪ ਸਿੰਘ ਨੇ ਕਨਵੀਨਰ ਵਜੋਂ ਸੇਵਾ ਨਿਭਾਈ। ਦੋ ਤਕਨੀਕੀ ਸੈਸ਼ਨ ਵੀ ਕਰਵਾਏ ਗਏ ਜਿਸ ਵਿੱਚ ਮਾਹਿਰਾਂ ਨੇ ਪ੍ਰਜਣਨ, ਉਤਪਾਦਨ, ਸਿਹਤ, ਦੁੱਧ ਦੀ ਪ੍ਰਾਸੈਸਿੰਗ ਅਤੇ ਮੱਝ ਦੇ ਮੀਟ ਦੇ ਵਪਾਰ ਦੇ ਮੌਕਿਆਂ ਦੀ ਗੱਲ ਕੀਤੀ। ਖੁੱਲ੍ਹੇ ਵਿਚਾਰ ਵਟਾਂਦਰੇ ਦੌਰਾਨ ਅਗਾਂਹਵਧੂ ਕਿਸਾਨਾਂ ਅਤੇ ਭਾਈਵਾਲ ਧਿਰਾਂ ਵਿੱਚੋਂ ਡਾ. ਸੁਜੋਏ ਧਾਰਾ, ਡਾ. ਆਰ ਕੇ ਸ਼ਰਮਾ, ਸ. ਦਲਜੀਤ ਸਿੰਘ ਗਿੱਲ, ਸੰਦੀਪ ਸਿੰਘ ਰੰਧਾਵਾ, ਸ਼ੇਰਬਾਜ ਸਿੰਘ, ਡਾ. ਰੁਪਿੰਦਰ ਸਿੰਘ ਸੇਖੋਂ, ਡਾ. ਨਵਦੀਪ ਧੰਮ ਅਤੇ ਡਾ. ਅਮਨਪ੍ਰੀਤ ਸਿੰਘ ਸਿੱਧੂ ਨੇ ਸੁਚੱਜੀ ਵਿਚਾਰ ਚਰਚਾ ਕੀਤੀ। 

ਕੌਮੀ ਵਿਚਾਰ ਗੋਸ਼ਠੀ ਵਿੱਚ ਸ਼ਾਮਲ ਪਤਵੰਤੇ। -ਫੋਟੋ: ਬਸਰਾ
Advertisement