ਨਸਰਾਲੀ ਵਾਸੀਆਂ ਨੇ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ
ਦਿਓਲ ਪਰਿਵਾਰ ਨੂੰ ਪਿੰਡ ਵਿਚ ੳੁੱਘੇ ਅਦਾਕਾਰ ਦੀ ਯਾਦਗਾਰ ਬਣਾੳੁਣ ਦੀ ਅਪੀਲ
ਨੇੜਲੇ ਪਿੰਡ ਨਸਰਾਲੀ ਵਾਸੀਆਂ ਵੱਲੋਂ ਉੱਘੇ ਫਿਲਮ ਅਦਾਕਾਰ ਧਰਮਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪਿੰਡ ਦੇ ਮੋਹਤਬਰਾਂ ਨੇ ਉਨ੍ਹਾਂ (ਧਰਮਿੰਦਰ) ਦੇ ਜੱਦੀ ਘਰ ’ਚ ਉਨ੍ਹਾਂ ਦੀ ਤਸਵੀਰ ਰੱਖ ਕੇ ਅਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪਿੰਡ ਵਾਲਿਆਂ ਵੱਲੋਂ ਧਰਮਿੰਦਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਮਰੂਦਾਂ ਦੇ ਬੂਟੇ ਵੀ ਲਾਏ ਗਏ। ਪਿੰਡ ਦੇ ਬਜ਼ੁਰਗਾਂ ਤੇ ਮਾਤਾਵਾਂ ਨੇ ਧਰਮਿੰਦਰ ਦੇ ਪਿਤਾ ਦੇ ਪ੍ਰਾਇਮਰੀ ਸਕੂਲ ਨਸਰਾਲੀ ਵਿੱਚ ਪੜ੍ਹਾਉਣ ਬਾਰੇ ਗੱਲਾਂ ਕੀਤੀਆਂ। ਧਰਮਿੰਦਰ ਦੇ ਜਨਮ ਤੋਂ ਬਾਅਦ ਤਿੰਨ ਸਾਲ ਮਾਤਾ ਪਿਤਾ ਪਿੰਡ ਨਸਰਾਲੀ ਰਹੇ ਹਨ। ਪਿੰਡ ਵਾਲਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਨੀ ਦਿਓਲ ਤੇ ਬੌਬੀ ਦਿਓਲ ਤੇ ਪਰਿਵਾਰ ਨੂੰ ਆਪਣੇ ਪਿਤਾ ਦੇ ਜਨਮ ਅਸਥਾਨ ’ਤੇ ਆਉਣਾ ਚਾਹੀਦਾ ਹੈ ਅਤੇ ਧਰਮਿੰਦਰ ਦੀ ਕੋਈ ਯਾਦਗਾਰ ਪਿੰਡ ਨਸਰਾਲੀ ਵਿੱਚ ਬਣਾਉਣੀ ਚਾਹੀਦੀ ਹੈ। ਇਸ ਸਮੇਂ ਟਹਿਲ ਸਿੰਘ ਕੈਨੇਡਾ, ਹਰਦੀਪ ਸਿੰਘ ਨਸਰਾਲੀ, ਗੁਰਸੀਰਤ ਸਿੰਘ ਬਾਦਸ਼ਾਹ ਖੰਨਾ , ਐਡਵੋਕੇਟ ਜਸਵੀਰ ਸਿੰਘ, ਬਾਬਾ ਰਣਧੀਰ ਸਿੰਘ, ਜਗਤਾਰ ਸਿੰਘ ਪੰਚ, ਜਮੀਲ ਖਾਨ, ਗੁਰਿੰਦਰ ਸਿੰਘ ਗਿੰਦੀ, ਗਾਇਕ ਹਰਭਜਨ ਸਿੰਘ ਜੱਲੋਵਾਲ, ਲਵਜੋਤ ਸਿੰਘ ਨਸਰਾਲੀ, ਸੁਰਜੀਤ ਸਿੰਘ ਚੌਕੀਦਾਰ, ਬੀਰਭਾਨ, ਸਤਿਨਾਮ ਸਿੰਘ ਨਸਰਾਲੀ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।

