ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਤੀਆਂ ਦਾ ਤਿਉਹਾਰ ‘ਮਿਸ ਤ੍ਰਿੰਝਣ ਮੇਲਾ ਧੀਆਂ ਦਾ-2025’ ਬਸੰਤ ਪਾਰਕ, ਨੇੜੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਵਿੱਚ ਨੱਚ ਗਾ ਕੇ ਖੁਸ਼ੀਆਂ ਖੇੜਿਆਂ ਨਾਲ ਮਨਾਇਆ ਗਿਆ।
ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਅਤੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਦੀ ਦੇਖਰੇਖ ਹੇਠ ਮਨਾਏ ਗਏ ਮੇਲੇ ਦੌਰਾਨ ਸਾਰਾ ਦਿਨ ਪੈਂਦੀ ਰਹੀ ਬਾਰਿਸ਼ ਨੇ ਮੇਲੇ ਨੂੰ ਚਾਰ ਚੰਨ ਲਗਾਏ ਜੋ ਮੁਟਿਆਰਾਂ ਦੇ ਜੋਸ਼ ਨੂੰ ਨਾਂ ਰੋਕ ਸਕੀ। ਪੰਜਾਬੀ ਪਹਿਰਾਵੇ ਅਤੇ ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਸਜੀਆਂ ਮੁਟਿਆਰਾਂ, ਬੱਚੀਆਂ ਅਤੇ ਔਰਤਾਂ ਨੇ ਪੰਜਾਬੀ ਸੱਭਿਆਚਾਰਕ ਗੀਤਾਂ ਤੇ ਖੂਬ ਭੰਗੜਾ ਅਤੇ ਗਿੱਧਾ ਪਾਕੇ ਚੰਗਾ ਰੰਗ ਬੰਨ੍ਹਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਫੀਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਸੁਖਪ੍ਰੀਤ ਕੌਰ ਅਤੇ ਰਜਿੰਦਰ ਸਿੰਘ ਸਰਹਾਲੀ ਨੇ ਜਿੱਥੇ ਸੰਸਥਾ ਵੱਲੋਂ ਸਮਾਜ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਰੱਜਕੇ ਤਾਰੀਫ਼ ਕੀਤੀ ਉੱਥੇ ਕੌਂਸਲਰ ਸੋਹਣ ਸਿੰਘ ਗੋਗਾ ਵੱਲੋਂ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸੰਸਥਾ ਲੰਮੇ ਸਮੇਂ ਤੋਂ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਸੇਧ ਦੇ ਰਹੀ ਹੈ। ਇਸ ਮੌਕੇ ਹੋਏ 'ਮਿਸ ਤ੍ਰਿੰਞਣ' ਮੁਕਾਬਲੇ ਵਿੱਚ ਮੀਸੂ ਵਰਮਾ ਮਿਸ ਤ੍ਰਿੰਝਣ, ਇਕਬਾਲ ਕੌਰ ਫਸਟ ਰਨਰਅੱਪ ਤੇ ਬਿੰਦੀਆ ਸਹੋਤਾ ਸੈਕਿੰਡ ਰਨਰਅੱਪ ਰਹੀਆਂ। ਮਿਸ ਬੇਬੀ ਤ੍ਰਿਝੰਣ ਜਪਲੀਨ ਕੌਰ ਤੇ ਤਵਲੀਨ ਕੌਰ ਰਹੀਆਂ। ਲੰਮੀ ਗੁੱਤ ਮੁਕਾਬਲੇ ਵਿੱਚ ਜੇਤੂਆਂ ਨੂੰ ਵੀ ਸੰਸਥਾ ਵੱਲੋਂ ਹੌਸਲਾ ਵਧਾਊ ਇਨਾਮ ਦਿੱਤੇ ਗਏ।
ਇਸ ਮੌਕੇ ਮੇਲੇ ਦੇ ਡਾਇਰੈਕਟਰ ਕਰਮਦੀਪ ਸਿੰਘ ਬਿਰਦੀ ਵੱਲੋਂ ਕੀਤੀ ਗਈ ਪੇਸ਼ਕਾਰੀ ਦੀ ਦਰਸ਼ਕਾਂ ਵੱਲੋਂ ਤਾੜੀਆਂ ਦੀ ਗੂੰਜ ਨਾਲ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਮੌਕੇ ਰੇਸ਼ਮ ਸਿੰਘ ਸੱਗੂ, ਗੈਰੀ ਸੱਗੂ, ਹਰਮੀਤ ਸਿੰਘ ਭਾਟੀਆ, ਅਮਨਪਾਲ ਸਿੰਘ ਸੁੱਖਾ, ਸੁਖਵਿੰਦਰ ਸਿੰਘ ਦਹੇਲਾ, ਆਕਾਸ਼ ਵਰਮਾ, ਰਾਜ ਕੁਮਾਰ ਰਾਜੂ, ਰਨਜੀਤ ਸਿੰਘ ਸੌਦ, ਸਤਵੰਤ ਸਿੰਘ ਮਠਾੜੂ, ਹਰਮਿੰਦਰ ਕੌਰ ਸੀਮਾ, ਸਤਵਿੰਦਰ ਕੌਰ, ਰੁਪਿੰਦਰ ਕੌਰ ,ਗੀਤਾ ਵਰਮਾ, ਬੀਬੀ ਕਮਲੇਸ਼ ਜਾਂਗੜਾ, ਚੇਅਰਮੈਨ ਹਰਜੀ ਕੌਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।