ਖੰਨਾ ਤੋਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੱਕ ਨਗਰ ਕੀਰਤਨ ਸਜਾਇਆ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰਰ ਜੀ, ਸ਼ਹੀਦ ਭਾਈ ਮਤੀ ਦਾਸ, ਸ਼ਹੀਦ ਭਾਈ ਸਤੀ ਦਾਸ ਅਤੇ ਸ਼ਹੀਦ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਨਗਰ ਸਜਾਇਆ ਗਿਆ। ਇਹ ਸ਼ਹੀਦੀ ਮਾਰਚ ਇਥੋਂ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਤੋਂ ਆਰੰਭ...
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰਰ ਜੀ, ਸ਼ਹੀਦ ਭਾਈ ਮਤੀ ਦਾਸ, ਸ਼ਹੀਦ ਭਾਈ ਸਤੀ ਦਾਸ ਅਤੇ ਸ਼ਹੀਦ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਨਗਰ ਸਜਾਇਆ ਗਿਆ। ਇਹ ਸ਼ਹੀਦੀ ਮਾਰਚ ਇਥੋਂ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਤੋਂ ਆਰੰਭ ਹੋ ਕੇ ਸਮਰਾਲਾ ਰੋਡ, ਲਲਹੇੜੀ ਰੋਡ, ਸਮਾਧੀ ਰੋਡ, ਜਰਗ ਚੌਂਕ, ਭੱਟੀਆਂ, ਲਿਬੜਾ, ਮੋਹਨਪੁਰ, ਦਹੇੜੂ, ਬੀਜਾ ਅਤੇ ਵੱਖ ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵਨੀ ਅਤੇ ਸ਼ਹੀਦ ਸਿੰਘਾਂ ਦੀ ਸ਼ਹਾਦਤ ਦਾ ਪੂਰਾ ਜੀਵਨ ਐਲਈਡੀ ਸਕਰੀਨ ’ਤੇ ਦਿਖਾਇਆ ਗਿਆ। ਸ਼ਹੀਦੀ ਮਾਰਚ ਵਿਚ ਨਿਹੰਗ ਜੱਥੇਬੰਦੀਆਂ, ਗੱਤਕਾ, ਪਾਰਟੀਆਂ, ਰਾਗੀ-ਢਾਡੀ ਜੱਥੇ, ਸਕੂਲਾਂ ਕਾਲਜਾਂ ਦੇ ਵਿਦਿਆਰਥੀ ਅਤੇ ਹੋਰ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਰਾਗੀ ਜੱਥਿਆਂ ਅਤੇ ਬੀਬੀਆਂ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਰਸਤੇ ਵਿਚ ਵੱਖ ਵੱਖ ਪਿੰਡਾਂ ਵਿਚ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਰੁਪਿੰਦਰ ਸਿੰਘ ਰਾਜਾਗਿੱਲ, ਗੁਰਕੀਰਤ ਸਿੰਘ ਕੋਟਲੀ ਸਾਬਕਾ ਕੈਬਨਿਟ ਮੰਤਰੀ, ਚਰਨਜੀਤ ਸਿੰਘ ਚੰਨੀ ਸਾਬਕਾ ਨਗਰ ਕੌਂਸਲ ਪ੍ਰਧਾਨ, ਜਤਿੰਦਰ ਸਿੰਘ ਈਸੜੂ, ਹਰਪਾਲ ਸਿੰਘ ਰਸੂਲੜਾ, ਅਵਤਾਰ ਸਿੰਘ ਕੈਂਥ, ਰਾਵਿੰਦਰ ਸਿੰਘ ਬਬਲੂ, ਹਰਵੀਰ ਸਿੰਘ ਸੋਨੂੰ, ਗੁਰਪ੍ਰੀਤ ਸਿੰਘ, ਰਮਨਜੀਤ ਸਿੰਘ ਸੌਂਦ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ ਸਲੌਦੀ, ਗੁਰਮੁੱਖ ਸਿੰਘ ਚਾਹਲ, ਅਜੀਤਪਾਲ ਸਿੰਘ ਲੋਟੇ, ਹਰਦੀਪ ਸਿੰਘ ਲੋਟੇ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

