ਪਤਨੀ ’ਤੇ ਕਾਤਲਾਨਾ ਹਮਲਾ; ਕੇਸ ਦਰਜ
ਥਾਣਾ ਦਰੇਸੀ ਦੇ ਇਲਾਕੇ ਸ਼ਨੀ ਮੰਦਿਰ ਨਿਊ ਸ਼ਿਵਪੁਰੀ ਵਾਸੀ ਰਿੰਕੂ ਦੇਵੀ ਦੀ ਸ਼ਿਕਾਇਤ ਤੇ ਪੁਲੀਸ ਵੱਲੋਂ ਉਸਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਿੰਕੂ ਦੇਵੀ ਦਾ ਪਤੀ ਸੰਜੀਵ ਦਾਸ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਰਕੇ ਉਹ ਉਸਤੋਂ ਵੱਖ...
Advertisement
ਥਾਣਾ ਦਰੇਸੀ ਦੇ ਇਲਾਕੇ ਸ਼ਨੀ ਮੰਦਿਰ ਨਿਊ ਸ਼ਿਵਪੁਰੀ ਵਾਸੀ ਰਿੰਕੂ ਦੇਵੀ ਦੀ ਸ਼ਿਕਾਇਤ ਤੇ ਪੁਲੀਸ ਵੱਲੋਂ ਉਸਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਿੰਕੂ ਦੇਵੀ ਦਾ ਪਤੀ ਸੰਜੀਵ ਦਾਸ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਰਕੇ ਉਹ ਉਸਤੋਂ ਵੱਖ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੀ ਸੀ। ਉਹ ਫੈਕਟਰੀ ਤੋਂ ਛੁੱਟੀ ਕਰਕੇ ਕਮਰੇ ਵਿੱਚ ਜਾ ਰਹੀ ਸੀ ਤਾਂ ਸ਼ਨੀ ਮੰਦਿਰ ਨਿਊ ਸ਼ਿਵਪੁਰੀ ਪਾਸ ਉਸਦੇ ਘਰਵਾਲੇ ਸੰਜੀਵ ਨੇ ਉਸਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ਵੱਲੋਂ ਰੌਲਾ ਪਾਉਣ ਤੇ ਉਹ ਧਮਕੀਆਂ ਦਿੰਦਾ ਹੋਇਆ ਫ਼ਰਾਰ ਹੋ ਗਿਆ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸੰਜੀਵ ਦਾਸ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×