ਮੋਟਰਸਾਈਕਲ ਸਵਾਰਾਂ ਨੇ ਬੈਂਕ ਮੈਨੇਜਰ ’ਤੇ ਗੋਲੀ ਚਲਾਈ
ਸਨਅਤੀ ਸ਼ਹਿਰ ਦੇ ਫਿਰੋਜ਼ਗਾਂਧੀ ਮਾਰਕੀਟ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਅੱਜ ਬੈਂਕ ਮੈਨੇਜਰ ’ਤੇ ਗੋਲੀ ਚਲਾ ਦਿੱਤੀ। ਮੈਨੇਜਰ ਵਿਸ਼ਾਲ ਬਾਂਸਲ ਆਪਣੀ ਕਾਰ ਵਿੱਚ ਸਾਮਾਨ ਰੱਖਣ ਲਈ ਝੁਕਿਆ ਸੀ ਜਿਸ ਕਰਕੇ ਗੋਲੀ ਉਸ ਦੀ ਬਾਂਹ ’ਤੇ ਵੱਜੀ। ਵਿਸ਼ਾਲ ਦੇ ਸਾਥੀ...
ਸਨਅਤੀ ਸ਼ਹਿਰ ਦੇ ਫਿਰੋਜ਼ਗਾਂਧੀ ਮਾਰਕੀਟ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਅੱਜ ਬੈਂਕ ਮੈਨੇਜਰ ’ਤੇ ਗੋਲੀ ਚਲਾ ਦਿੱਤੀ। ਮੈਨੇਜਰ ਵਿਸ਼ਾਲ ਬਾਂਸਲ ਆਪਣੀ ਕਾਰ ਵਿੱਚ ਸਾਮਾਨ ਰੱਖਣ ਲਈ ਝੁਕਿਆ ਸੀ ਜਿਸ ਕਰਕੇ ਗੋਲੀ ਉਸ ਦੀ ਬਾਂਹ ’ਤੇ ਵੱਜੀ। ਵਿਸ਼ਾਲ ਦੇ ਸਾਥੀ ਵੀ ਉਥੇ ਮੌਜੂਦ ਸਨ, ਜਿਨ੍ਹਾਂ ਉਸ ਨੂੰ ਤੁੁਰੰਤ ਹਸਪਤਾਲ ਪਹੁੰਚਾਇਆ। ਪ੍ਰਾਪਤ ਜਾਣਕਾਰੀ ਮੁਤਾਬਕ ਵਿਸ਼ਾਲ ਬਾਂਸਲ ਇੱਕ ਪ੍ਰਾਈਵੇਟ ਬੈਂਕ ਵਿੱਚ ਜ਼ੋਨਲ ਮੈਨੇਜਰ ਵਜੋਂ ਤਾਇਨਾਤ ਹੈ। ਬੈਂਕ ਬੰਦ ਹੋਣ ਮਗਰੋਂ ਉਹ ਆਪਣੀ ਕਾਰ ਵਿੱਚ ਸਾਮਾਨ ਰੱਖ ਰਿਹਾ ਸੀ, ਜਦੋਂ ਇਹ ਹਮਲਾ ਹੋਇਆ। ਗੋਲੀ ਲੱਗਣ ਮਗਰੋਂ ਵਿਸ਼ਾਲ ਹੇਠਾਂ ਡਿੱਗ ਪਿਆ ਤੇ ਮੁਲਜ਼ਮਾਂ ਨੇ ਮੁੜ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਵਿੱਚੋਂ ਗੋਲੀ ਨਹੀਂ ਚੱਲੀ। ਵਿਸ਼ਾਲ ਦੇ ਰੌਲਾ ਪਾਉਣ ’ਤੇ ਲੋਕ ਇਕੱਠੇ ਹੋ ਗਏ। ਘਟਨਾ ਵਾਲੀ ਥਾਂ ’ਤੋਂ ਇੱਕ ਗੋਲੀ ਦਾ ਖੋਲ ਮਿਲਿਆ ਹੈ। ਕੋਚਰ ਮਾਰਕੀਟ ਚੌਕੀ ਦੇ ਇੰਚਾਰਜ ਨੇ ਕਿਹਾ ਕਿ ਵਿਸ਼ਾਲ ਨੇ ਹਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ, ਪਰ ਕਿਸੇ ਨਾਲ ਦੁਸ਼ਮਣੀ ਦਾ ਜ਼ਿਕਰ ਨਹੀਂ ਕੀਤਾ ਹੈ। ਪੁਲੀਸ ਜਾਂਚ ਕਰ ਰਹੀ ਹੈ।