ਪੱਤਰ ਪ੍ਰੇਰਕ
ਜਗਰਾਉਂ , 5 ਜੁਲਾਈ
ਇੱਥੇ ਸ਼ਹਿਰ ਦੇ ਇੱਕ ਨਿੱਜ਼ੀ ਹਸਪਤਾਲ ਦੇ ਬਾਹਰੋਂ ਹਸਪਤਾਲ ਦੇ ਮੁਲਾਜ਼ਮ ਦਾ ਮੋਟਰਸਾਈਕਲ ਚੋਰੀ ਹੋ ਗਿਆ,ਪੁਲੀਸ ਨੇ ਚੋਰ ਦੀ ਸ਼ਨਾਖਤ ਉਪਰੰਤ ਕੇਸ ਦਰਜ਼ ਕਰਨ ਤੋਂ ਬਾਅਦ ਚੋਰ ਦੀ ਭਾਲ ਆਰੰਭ ਦਿੱਤੀ ਹੈ।ਇੱਥੇ ਪੁਲੀਸ ਲਾਈਨ ਨੇੜ੍ਹੇ ਬੱਚਿਆਂ ਦੇ ਚੱਕਰਵਰਤੀ ਹਸਪਤਾਲ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਵਾਸੀ ਪਿੰਡ ਮਾਣੂੰਕੇ (ਹਠੂਰ) ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਰਾਂਹੀ ਦੱਸਿਆ ਕਿ ਉਹ ਉਕਤ ਹਸਪਤਾਲ ਵਿੱਚ ਨੌਕਰੀ ਕਰਦਾ ਹੈ, ਬੀਤੀ 3 ਜੁਲਾਈ ਨੂੰ ਉਹ ਰੋਜ਼ ਵਾਂਗ ਸਵੇਰੇ ਹਸਪਤਾਲ ’ਚ ਆਪਣੀ ਡਿਊਟੀ ’ਤੇ ਪੁੱਜਾ। ਉਸ ਨੇ ਆਪਣਾ ਮੋਟਰਸਾਈਕਲ ਲਾਕ ਲਗਾ ਕੇ ਹਸਪਤਾਲ ਦੇ ਬਾਹਰ ਖੜ੍ਹਾ ਕਰ ਦਿੱਤਾ। ਜਦੋਂ ਦੇਰ ਸ਼ਾਮ ਨੂੰ ਆਪਣੀ ਡਿਊਟੀ ਕਰਕੇ ਵਾਪਸ ਬਾਹਰ ਆਇਆ ਤਾਂ ਦੇਖਿਆ ਕਿ ਉੱਥੇ ਮੋਟਰਸਾਈਕਲ ਨਹੀਂ ਸੀ। ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਪਤਾ ਲਗਾ ਲਿਆ ਹੈ ਕਿ ਮੋਟਰਸਾਈਕਲ ਮਨਪ੍ਰੀਤ ਸਿੰਘ ਵਾਸੀ ਪਿੰਡ ਰਸੂਲਪੁਰ (ਮੱਲ੍ਹਾ) ਨੇ ਚੋਰੀ ਕੀਤਾ ਹੈ। ਪੁਲੀਸ ਥਾਣਾ ਸ਼ਹਿਰੀ ਨੇ ਗੁਰਪ੍ਰੀਤ ਸਿੰਘ ਦੇ ਬਿਆਨਾ ਤੇ ਮਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਲਈ ਛਾਪੇ ਮਾਰੇ ਹਨ।