ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ
ਥਾਣਾ ਸਾਹਨੇਵਾਲ ਦੇ ਇਲਾਕੇ ਵਿੱਚ ਨੈਸ਼ਨਲ ਹਾਈਵੇਅ ਪਿੰਡ ਪਵਾ ਕੋਲ ਇੱਕ ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਤ ਹੋ ਗਈ। ਸ਼ਿਮਲਾ ਕਲੋਨੀ ਕੈਲਾਸ਼ ਨਗਰ ਰੋਡ ਵਾਸੀ ਮਾਰਕੀਟਿੰਗ ਦਾ ਕੰਮ ਕਰਦੇ ਵਿਪਨ ਬਾਲੀ (58) ਮੋਟਰਸਾਈਕਲ ’ਤੇ ਆ ਰਿਹਾ ਸੀ...
Advertisement
ਥਾਣਾ ਸਾਹਨੇਵਾਲ ਦੇ ਇਲਾਕੇ ਵਿੱਚ ਨੈਸ਼ਨਲ ਹਾਈਵੇਅ ਪਿੰਡ ਪਵਾ ਕੋਲ ਇੱਕ ਟਰੱਕ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਤ ਹੋ ਗਈ। ਸ਼ਿਮਲਾ ਕਲੋਨੀ ਕੈਲਾਸ਼ ਨਗਰ ਰੋਡ ਵਾਸੀ ਮਾਰਕੀਟਿੰਗ ਦਾ ਕੰਮ ਕਰਦੇ ਵਿਪਨ ਬਾਲੀ (58) ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਪਿੰਡ ਪਵਾ ਕੋਲ ਟਰੱਕ ਚਾਲਕ ਜਸਵੀਰ ਸਿੰਘ ਵਾਸੀ ਪਿੰਡ ਖਡੂਰ ਨੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਵਿਪਨ ਬਾਲੀ ਹੇਠਾਂ ਡਿੱਗ ਪਿਆ ਅਤੇ ਟਰੱਕ ਦਾ ਪਹੀਆ ਉਸ ਦੇ ਸਿਰ ਉਪਰੋਂ ਲੰਘ ਗਿਆ। ਵਿਪਨ ਬਾਲੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਮ੍ਰਿਤਕ ਦੇ ਲੜਕੇ ਕਿਸ਼ਨਾ ਬਾਲੀ ਨੂੰ ਸੌਂਪ ਦਿੱਤੀ ਹੈ।
Advertisement
Advertisement
×