ਮੋਟਰਸਾਈਕਲ ਤੇ ਐਕਟਿਵਾ ਚੋਰੀ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 7 ਜੂਨ ਥਾਣਾ ਡਿਵੀਜਨ ਨੰਬਰ 4 ਦੇ ਇਲਾਕੇ ਵਿੱਚ ਰਸੀਲਾ ਨਗਰ ਜਮਾਲਪੁਰ ਵਾਸੀ ਮੰਜੂਲ ਕੁਮਾਰ ਗੁਪਤਾ ਦਾ ਮੋਟਰਸਾਈਕਲ ਉਸ ਦੇ ਘਰ ਬਾਹਰੋਂ ਚੋਰੀ ਹੋ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਸੰਧੂ ਮੋਟਰਜ ਦੀ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੂਨ
Advertisement
ਥਾਣਾ ਡਿਵੀਜਨ ਨੰਬਰ 4 ਦੇ ਇਲਾਕੇ ਵਿੱਚ ਰਸੀਲਾ ਨਗਰ ਜਮਾਲਪੁਰ ਵਾਸੀ ਮੰਜੂਲ ਕੁਮਾਰ ਗੁਪਤਾ ਦਾ
Advertisement
ਮੋਟਰਸਾਈਕਲ ਉਸ ਦੇ ਘਰ ਬਾਹਰੋਂ ਚੋਰੀ ਹੋ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਵਿੱਚ ਸੰਧੂ
ਮੋਟਰਜ ਦੀ ਪਾਰਕਿੰਗ ਵਿੱਚੋਂ ਪਿੰਡ ਡਾਬਾ ਵਾਸੀ ਤਰਮਿੰਦਰ ਸਿੰਘ ਦਾ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਇੱਥੋਂ ਅਜੈ ਕੁਮਾਰ ਦਾ ਐਕਟਿਵਾ ਸਕੂਟਰ
ਵੀ ਚੋਰੀ ਹੋਇਆ ਹੈ। ਥਾਣਾ ਸਰਾਭਾ ਨਗਰ ਦੇ ਇਲਾਕੇ ਵਿੱਚ ਪੈਂਦੇ ਵੇਵ ਮਾਲ ਦੀ ਪਾਰਕਿੰਗ ਵਿੱਚੋਂ ਮਨੀਸ਼ ਕੁਮਾਰ ਵਾਸੀ ਨਿਊ ਕੁੰਦਨਪੁਰੀ ਸਿਵਲ ਲਾਈਨ ਦਾ ਐਕਟਿਵਾ ਗੋਰਵ ਕੁਮਾਰ ਵਾਸੀ ਸੁਖਦੇਵ ਸਿੰਘ ਨਗਰ ਚੋਰੀ ਕਰਕੇ ਲੈ ਗਿਆ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਸਰਾਭਾ ਨਗਰ ਵਿੱਚ ਪੈਂਦੇ ਦਫਤਰ ਜੀਓ ਕੰਪਨੀ ਦੇ ਬਾਹਰੋਂ ਮੁਹੰਮਦ ਸ਼ਹਿਬਾਜ਼ ਵਾਸੀ ਸੰਜੇ ਗਾਂਧੀ ਕਲੋਨੀ ਤਾਜਪੁਰ ਰੋਡ ਦਾ ਸਪਲੈਡਰ ਪਲੱਸ ਮੋਟਰਸਾਈਕਲ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ।
Advertisement
×