ਨਸ਼ੇੜੀ ਧੀ ਨੂੰ ਲੈ ਕੇ ‘ਆਪ’ ਵਿਧਾਇਕ ਦੇ ਦਫ਼ਤਰ ਪੁੱਜੀ ਮਾਂ
ਸਨਅਤੀ ਸ਼ਹਿਰ ਦੇ ਹਲਕਾ ਆਤਮ ਨਗਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਦਫ਼ਤਰ ’ਚ ਅੱਜ ਇੱਕ ਮਾਂ ਆਪਣੀ ਨਸ਼ੇੜੀ ਧੀ ਨੂੰ ਲੈ ਕੇ ਪੁੱਜ ਗਈ। ਮਾਂ ਨੇ ਵਿਧਾਇਕ ਨੂੰ ਅਪੀਲ ਕੀਤੀ ਕਿ ਉਸ ਦੀ ਧੀ ਨੂੰ...
ਸਨਅਤੀ ਸ਼ਹਿਰ ਦੇ ਹਲਕਾ ਆਤਮ ਨਗਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਦਫ਼ਤਰ ’ਚ ਅੱਜ ਇੱਕ ਮਾਂ ਆਪਣੀ ਨਸ਼ੇੜੀ ਧੀ ਨੂੰ ਲੈ ਕੇ ਪੁੱਜ ਗਈ। ਮਾਂ ਨੇ ਵਿਧਾਇਕ ਨੂੰ ਅਪੀਲ ਕੀਤੀ ਕਿ ਉਸ ਦੀ ਧੀ ਨੂੰ ਇਸ ਨਸ਼ੇ ਦੀ ਨਰਕ ਭਰੀ ਜ਼ਿੰਦਗੀ ’ਚੋਂ ਕੱਢਣ ਲਈ ਮਦਦ ਕਰਨ। ਪੀੜਤ ਮਾਂ ਨੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਵਿਧਾਇਕ ਸਿੱਧੂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਧੀ ਦਾ ਸਹੀ ਇਲਾਜ ਕਰਵਾ ਕੇ ਉਸ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾਏਗਾ, ਨਾਲ ਹੀ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਹ ਪਰਿਵਾਰ ਅੰਬੇਦਕਰ ਨਗਰ ਇਲਾਕੇ ਵਿੱਚ ਰਹਿੰਦਾ ਹੈ, ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਧੀ ਨੂੰ ਉਸ ਦੇ ਦੋਸਤਾਂ ਨੇ ਨਸ਼ੇ ਦੀ ਲਤ ਲਗਾ ਦਿੱਤੀ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ, ਉਸ ਨੂੰ ਗਿੱਧਾ ਗਰੁੱਪ ਵਿੱਚ ਕੰਮ ਮਿਲ ਗਿਆ ਤੇ ਉਥੇ ਕੰਮ ਵਿੱਚ ਹੀ ਉਸ ਦੇ ਦੋਸਤਾਂ ਨੇ ਉਸ ਨੂੰ ਕਦੋਂ ਨਸ਼ੇ ਦੀ ਲਤ ਲਗਾ ਦਿੱਤੀ, ਉਸ ਨੂੰ ਪਤਾ ਹੀ ਨਹੀਂ ਚੱਲਿਆ। ਉਧਰ, ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਉਹ ਪੀੜਤ ਲੜਕੀ ਦੀ ਨਸ਼ਾ ਛੁਡਾਉਣ ਲਈ ਪੂਰੀ ਮਦਦ ਕਰਨਗੇ। ਉਸਨੂੰ ਸਿਵਲ ਹਸਪਤਾਲ ਨਸ਼ਾ ਛੁਡਾਓ ਕੇਂਦਰ ਭੇਜਿਆ ਜਾਏਗਾ। ਉਸ ਦੇ ਪਰਿਵਾਰ ਨੂੰ ਜੋ ਜ਼ਰੂਰਤ ਹੋਵੇਗੀ, ਉਹ ਵੀ ਪੂਰੀ ਕੀਤੀ ਜਾਏਗੀ।

