ਦੇਸ਼ ਭਰ ਵਿੱਚ ਆਜ਼ਾਦੀ ਦੇ ਦਿਨ ਨੂੰ ਵੱਖ ਵੱਖ ਢੰਗਾਂ ਨਾਲ ਮਨਾਇਆ ਗਿਆ। ਲੁਧਿਆਣਾ ਦੇ ਬਾਰੇਵਾਲ ਅਵਾਨਾ, ਸਾਊਥ ਸਿਟੀ ਵਿੱਚ ਬੂਲੇਟ ਮੋਟਰਸਾਈਕਲ ਸਵਾਰਾਂ ਨੇ ਸਭ ਤੋਂ ਵੱਡਾ ਮੋਟਰਸਾਈਕਲ-ਆਧਾਰਿਤ ਭਾਰਤ ਦਾ ਨਕਸ਼ਾ ਤਿਆਰ ਕਰਕੇ ਏਸ਼ੀਆ ਬੁੱਕ ਆਫ ਰਿਕਾਰਡਜ਼ 'ਚ ਆਪਣਾ ਨਾਮ ਦਰਜ ਕਰਵਾਇਆ ਹੈ। ਇਹ ਨਕਸ਼ਾ 100 ਫੁੱਟ ਲੰਬਾ ਅਤੇ 90 ਫੁੱਟ ਚੌੜਾ ਸੀ। ਇਸ ਨੂੰ 400 ਤੋਂ ਵੱਧ ਬੂਲੇਟ ਮੋਟਰਸਾਈਕਲ ਖੜ੍ਹੇ ਕਰਕੇ ਬਣਾਇਆ ਗਿਆ। ਇਸ ਵਿਲੱਖਣ ਦਿ੍ਸ਼ ਨੂੰ ਡਰੋਨ ਕੈਮਰਿਆਂ ਰਾਹੀਂ ਕੈਦ ਕੀਤਾ ਗਿਆ ਅਤੇ ਨਿਰਣਾਇਕਾਂ ਵੱਲੋਂ ਇਸਨੂੰ ਸਰਕਾਰੀ ਤੌਰ ’ਤੇ ਮਨਜ਼ੂਰੀ ਦਿੱਤੀ ਗਈ। ਇਹ ਪ੍ਰੋਗਰਾਮ ਦੇਸ਼ਭਗਤੀ ਦੀ ਇੱਕ ਵੱਖਰੀ ਮਿਸਾਲ ਬਣਿਆ। ਪ੍ਰਬੰਧਕਾਂ ਨੇ ਕਿਹਾ ਕਿ ਇਹ ਰਿਕਾਰਡ ਦੇਸ਼ ਨੂੰ ਸਮਰਪਿਤ ਇੱਕ ਸੱਚੀ ਸ਼ਰਧਾਂਜਲੀ ਹੈ, ਜੋ ਦੱਸਦਾ ਹੈ ਕਿ ਮੋਟਰਸਾਈਕਿਲੰਗ ਕਿਵੇਂ ਲੋਕਾਂ ਨੂੰ ਮਾਣ ਅਤੇ ਆਜ਼ਾਦੀ ਦੀ ਸਾਂਝੀ ਭਾਵਨਾ ਹੇਠ ਇਕਜੁੱਟ ਕਰ ਸਕਦੀ ਹੈ। ਇਸ ਮੌਕੇ ਭਾਰਤੀ ਫੌਜ ਦੇ ਜਾਂਬਾਜ਼ ਜਵਾਨ ਲੈਫਟੀਨੈਂਟ ਕਰਨਲ ਪੀਐਸ ਕੋਛੜ, ਕਰਨਲ ਐਸਐਸ ਬੋਪਾਰਾਏ, ਲੈਫਟੀਨੈਂਟ ਕਰਨਲ ਅਮਿਤ ਧਤਿਚ ਅਤੇ ਸਾਬਕਾ ਫੌਜੀ ਕਰਨਲ ਗੁਨੀਤ ਸਿੰਘ ਸਮੇਤ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ।
+
Advertisement
Advertisement
Advertisement
Advertisement
×