DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਹਣ ਸਿੰਘ ਯਾਦਗਾਰੀ ਸੈਮੀਨਾਰ ਤੇ ਕਵੀ ਦਰਬਾਰ

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਮਾਗਮ

  • fb
  • twitter
  • whatsapp
  • whatsapp
featured-img featured-img
ਪ੍ਰੋ. ਮੋਹਣ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਮੌਕੇ ਅਹਿਮ ਸ਼ਖ਼ਸੀਅਤਾਂ। 
Advertisement

ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਅੱਜ ਲਗਾਤਾਰਤਾ ਵਿੱਚ 47ਵਾਂ ਪ੍ਰੋ. ਮੋਹਣ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਅ। ਇਸਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਆਰਟ ਕਾਉਂਸਿਲ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਟਿੱਕਾ ਅਤੇ ਪ੍ਰੋ. ਮੋਹਣ ਸਿੰਘ ਫ਼ਾਊਂਡੇਸ਼ਨ ਦੇ ਸਾਬਕਾ ਚੇਅਰਮੈਨ ਪਰਗਟ ਸਿੰਘ ਗਰੇਵਾਲ ਅਤੇ ਉੱਘੇ ਚਿੰਤਕ ਸਤਨਾਮ ਚਾਨਾ ਸ਼ਾਮਲ ਹੋਏ। ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਿੰਸੀਪਲ ਇੰਦਰਜੀਤ ਕੌਰ ਨੇ ਪ੍ਰੋ. ਮੋਹਣ ਸਿੰਘ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਦੀ ਸੜਕ ਠੀਕ ਕਰਵਾਉਣ ਅਤੇ ਪ੍ਰੋ. ਮੋਹਣ ਸਿੰਘ ਦਾ ਬੁੱਤ ਆਰਤੀ ਚੌਕ ਵਿੱਚ ਪਹਿਲੀ ਥਾਂ ’ਤੇ ਲਗਵਾਉਣ ਦਾ ਭਰੋਸਾ ਦਿੱਤਾ।

ਪ੍ਰਧਾਨਗੀ ਕਰਦਿਆਂ ਸਵਰਜੀਤ ਸਿੰਘ ਸਵੀ ਨੇ ਕਿਹਾ ਕਿ ਇਹ ਪ੍ਰੋ. ਮੋਹਣ ਸਿੰਘ ਮੇਲਾ ਹੋਰ ਗੰਭੀਰਤਾ ਨਾਲ ਵੱਡੀ ਇੱਕਤ੍ਰਤਾ ਵਿੱਚ ਹੋਇਆ ਕਰੇ। ਸਤਨਾਮ ਚਾਨਾ ਨੈ ‘ਪੰਜਾਬ ਅਤੇ ਪੰਜਾਬ ਦੇ ਪਾਣੀ’ ਵਿਸ਼ੇ ’ਤੇ ਦਿੱਤੇ ਭਾਸ਼ਣ ਵਿੱਚ ਵਿਸ਼ਵ ਪੱਧਰ ਤੇ ਦਰਿਆਵਾਂ ਨਾਲ਼ ਕੀਤੇ ਜਾ ਰਹੇ ਖਿਲਵਾੜ ਬਾਰੇ ਵਿਸਥਾਰਤ ਗੱਲਬਾਤ ਕੀਤੀ ਅਤੇ ਤਰੱਕੀ ਦੇ ਨਾਂ ਤੇ ਕੀਤੀ ਜਾ ਰਹੀ ਡੈਮਾਂ ਦੀ ਉਸਾਰੀ ਬਾਰੇ ਵੀ ਚਾਨਣਾ ਪਾਇਆ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਗਲੀ ਵਾਰੀ ਇਸ ਤੋਂ ਵੀ ਵਧੀਆ ਸਮਾਗਮ ਕਰਨ ਦਾ ਅਹਿਦ ਕੀਤਾ। ਇਸ ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿੱਚ ਪ੍ਰੋ. ਸੰਧੂ ਵਰਿਆਣਵੀ, ਜਸਪ੍ਰੀਤ ਅਮਲਤਾਸ, ਦੇਵਿੰਦਰ ਸੈਫ਼ੀ, ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਕੇ.ਸਾਧੂ ਸਿੰਘ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਤਰਲੋਚਨ ਝਾਂਡੇ, ਮਨਿੰਦਰ ਮਨ, ਮਨਦੀਪ ਕੌਰ ਭੰਮਰਾ, ਤ੍ਰੈਲੋਚਨ ਲੋਚੀ, ਮੀਤ ਅਨਮੋਲ, ਕਰਮਜੀਤ ਗਰੇਵਾਲ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਅਮਰਿੰਦਰ ਸੋਹਲ, ਸੰਤ ਸਿੰਘ ਸੋਹਲ, ਪ੍ਰਿੰ. ਮਹਿੰਦਰ ਕੌਰ ਗਰੇਵਾਲ ਆਦਿ ਨੇ ਵਲੋਂ ਆਪਣੇ ਕਲਾਮ ਪੇਸ਼ ਕੀਤੇ। ਇਸ ਸਮਾਗਮ ਵਿੱਚ ਸੁਰਿੰਦਰ ਕੈਲੇ, ਰਾਮ ਸਰੂਪ ਰਿਖੀ, ਡਾ. ਬਲਵਿੰਦਰ ਗੈਲੇਕਸੀ, ਜਸਵੰਤ ਗਰੇਵਾਲ, ਲਖਵੀਰ ਸਿੰਘ ਮਾਂਗਟ, ਮੋਹੀ ਅਮਰਜੀਤ ਹੋਰਾਂ ਨੇ ਵੀ ਹਿੱਸਾ ਲਿਆ। ਇਸ ਤੋਂ ਪਹਿਲਾਂ ਸਵੇਰੇ ਪ੍ਰੋ. ਮੋਹਣ ਸਿੰਘ ਫਾਉਂਡੇਸ਼ਨ ਸਮੇਤ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰਾਂ ਨੇ ਪ੍ਰੋ. ਮੋਹਣ ਸਿੰਘ ਦੇ ਬੁੱਤ ਨੂੰ ਹਾਰ ਪਹਿਨਾ ਕੇ ਯਾਦ ਕੀਤਾ। ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਕਵੀ ਦਰਬਾਰ ਦਾ ਉਦਘਾਟਨ ਕਰਦਿਆਂ ਸ੍ਰੀ ਪਰਾਸ਼ਰ ਨੇ ਵੀ ਯਕੀਨ ਦਵਾਇਆ ਕਿ ਪ੍ਰੋ. ਮੋਹਣ ਸਿੰਘ ਦਾ ਬੁੱਤ ਆਰਤੀ ਚੌਕ ਵਿੱਚ ਲਗਾ ਕੇ ਇਸਦੀ ਪਹਿਲੀ ਸ਼ਾਨੋ ਸ਼ੌਕਤ ਬਹਾਲ ਕੀਤੀ ਜਾਵੇਗੀ।

Advertisement

Advertisement
Advertisement
×