ਕਮਲਾ ਲੋਹਟੀਆ ਕਾਲਜ ’ਚ ਮਾਡਲ ਬਣਾਉਣ ਦਾ ਮੁਕਾਬਲਾ
ਇਥੋਂ ਦੇ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿੱਚ ਸਮਾਜ ਸ਼ਾਸਤਰ ਵਿਭਾਗ ਵੱਲੋਂ ਮਾਡਲ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਆਰਟਸ ਦੇ 15 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਉਹਨਾਂ ਨੇ ਭਾਰਤੀ ਸਮਾਜ ਵਿਸ਼ੇ ਅਤੇ ਆਦਿਵਾਸੀ ਸਮਾਜ, ਪੇਂਡੂ ਸਮਾਜ, ਸ਼ਹਿਰੀ ਸਮਾਜ ਵਿਸ਼ਿਆਂ...
Advertisement
ਇਥੋਂ ਦੇ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿੱਚ ਸਮਾਜ ਸ਼ਾਸਤਰ ਵਿਭਾਗ ਵੱਲੋਂ ਮਾਡਲ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਆਰਟਸ ਦੇ 15 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਉਹਨਾਂ ਨੇ ਭਾਰਤੀ ਸਮਾਜ ਵਿਸ਼ੇ ਅਤੇ ਆਦਿਵਾਸੀ ਸਮਾਜ, ਪੇਂਡੂ ਸਮਾਜ, ਸ਼ਹਿਰੀ ਸਮਾਜ ਵਿਸ਼ਿਆਂ ’ਤੇ ਥ੍ਰੀ-ਡੀ ਮਾਡਲ ਤਿਆਰ ਕੀਤੇ। ਪੇਂਡੂ ਸਮਾਜ ਦਾ ਮਾਡਲ ਬਣਾਉਣ ਵਾਲੀ ਟੀਮ ਨੇ ਪਹਿਲਾ ਇਨਾਮ, ਆਦਿਵਾਸੀ ਸਮਾਜ ’ਤੇ ਮਾਡਲ ਤਿਆਰ ਕਰਨ ਵਾਲੀ ਟੀਮ ਨੂੰ ਦੂਜਾ ਅਤੇ ਸ਼ਹਰੀ ਸਮਾਜ ’ਤੇ ਮਾਡਲ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੂੰ ਤੀਜਾ ਇਨਾਮ ਮਿਲਿਆ। ਕਾਲਜ ਪ੍ਰਿੰਸੀਪਲ ਡਾ. ਮੁਹੰਮਦ ਸਲੀਮ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਧੀਆ ਗਤੀਵਿਧੀ ਕਰਵਾਉਣ ਲਈ ਪ੍ਰੋ. ਮਨੀਸ਼ ਸ਼ਰਮਾ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਅਗਰਵਾਲ ਅਤੇ ਹੋਰ ਪ੍ਰਬੰਧਕ ਵੀ ਮੌਜੂਦ ਸਨ।
Advertisement
Advertisement
Advertisement
×