ਘੁੰਗਰਾਲੀ ਸਿੱਖਾਂ ’ਚ ਬਣਨ ਵਾਲੇ ਸਟੇਡੀਅਮ ਲਈ ਵਿਧਾਇਕ ਦਾ ਧੰਨਵਾਦ
ਦੀਪ ਸਿੱਧੂ ਸਪੋਰਟਸ ਕਲੱਬ ਪਿੰਡ ਘੁੰਗਰਾਲੀ ਸਿੱਖਾਂ ਦੇ ਮੈਂਬਰਾਂ, ਐੱਨਆਰਆਈ ਨੌਜਵਾਨਾਂ ਅਤੇ ਸਮੂਹ ਇਲਕਾ ਨਿਵਾਸੀਆਂ ਵੱਲੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਪਿੰਡ ਘੁੰਗਰਾਲੀ ਸਿੱਖਾਂ ਵਿੱਚ 35 ਲੱਖ ਰੁਪਏ ਨਾਲ ਬਣਨ ਵਾਲੇ ਸਟੇਡੀਅਮ ਦੀ ਮਨਜ਼ੂਰੀ ਦੇਣ ਲਈ ਧੰਨਵਾਦ...
Advertisement
ਦੀਪ ਸਿੱਧੂ ਸਪੋਰਟਸ ਕਲੱਬ ਪਿੰਡ ਘੁੰਗਰਾਲੀ ਸਿੱਖਾਂ ਦੇ ਮੈਂਬਰਾਂ, ਐੱਨਆਰਆਈ ਨੌਜਵਾਨਾਂ ਅਤੇ ਸਮੂਹ ਇਲਕਾ ਨਿਵਾਸੀਆਂ ਵੱਲੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਪਿੰਡ ਘੁੰਗਰਾਲੀ ਸਿੱਖਾਂ ਵਿੱਚ 35 ਲੱਖ ਰੁਪਏ ਨਾਲ ਬਣਨ ਵਾਲੇ ਸਟੇਡੀਅਮ ਦੀ ਮਨਜ਼ੂਰੀ ਦੇਣ ਲਈ ਧੰਨਵਾਦ ਕੀਤਾ ਗਿਆ। ਸ਼ਹੀਦ ਦੀਪ ਸਿੱਧੂ ਯਾਦਗਾਰੀ ਸਪੋਰਟਸ ਪਿੰਡ ਘੁੰਗਰਾਲੀ ਸਿੱਖਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਛਿੰਦਾ ਬੜੈਚ ਅਤੇ ਵਾਈਸ ਪ੍ਰਧਾਨ ਜਸਵਿੰਦਰ ਸਿੰਘ ਰਾਜੂ ਓਟਾਲ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਪਿੰਡ ਦੀ ਮੰਗ ਸੀਂ ਕਿ ਸਟੇਡੀਅਮ ਬਣਾਇਆ ਜਾਵੇ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਪਿੰਡ ਦੀ ਮੰਗ ਨੂੰ ਮੰਨਦੇ ਹੋਏ ਪਿੰਡ ਦਾ ਸਟੇਡੀਅਮ ਮਨਜ਼ੂਰ ਕੀਤਾ। ਇਸ ਮੌਕੇ ਮੁਖ਼ਤਿਆਰ ਸਿੰਘ, ਗੁਰਦੀਪ ਗਿੱਲ, ਮੰਨਾ ਸੇਖੋਂ, ਤਰਨ ਬੜੈਚ, ਅਲਬੇਲ ਬੜੈਚ ਹਾਜ਼ਰ ਸਨ।
Advertisement
Advertisement