ਵਿਧਾਇਕ ਨੇ ਸਕੂਲਾਂ ’ਚ ਕਿਤਾਬਾਂ ਤੇ ਕਾਪੀਆਂ ਵੰਡੀਆਂ
ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਬਾਲ ਦਿਵਸ ਮੌਕੇ ਹਲਕੇ ਦੇ ਵੱਖ-ਵੱਖ ਸਕੂਲਾਂ ’ਚ ਛੋਟੇ ਬੱਚਿਆਂ ਨਾਲ ਆਪਣੇ ਕੁਝ ਕੀਮਤੀ ਪਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਸਕੂਲੀ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਤੇ ਹੋਰ ਸਮੱਗਰੀ ਵੰਡੀ...
ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਬਾਲ ਦਿਵਸ ਮੌਕੇ ਹਲਕੇ ਦੇ ਵੱਖ-ਵੱਖ ਸਕੂਲਾਂ ’ਚ ਛੋਟੇ ਬੱਚਿਆਂ ਨਾਲ ਆਪਣੇ ਕੁਝ ਕੀਮਤੀ ਪਲ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਸਕੂਲੀ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਤੇ ਹੋਰ ਸਮੱਗਰੀ ਵੰਡੀ ਅਤੇ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸ੍ਰੀ ਗਰੇਵਾਲ ਭੋਲਾ ਨੇ ਕਿਹਾ ਕਿ ਹਰ ਸਾਲ ਅੱਜ ਦੇ ਦਿਨ ਨੂੰ ਪੂਰੇ ਦੇਸ਼ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਸਾਡਾ ਆਉਣ ਵਾਲਾ ਭਵਿੱਖ ਹਨ। ਵਿਧਾਇਕ ਸ੍ਰੀ ਗਰੇਵਾਲ ਨੇ ਸਕੂਲ ਸਟਾਫ ਅਤੇ ਇਲਾਕਾ ਵਾਸੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਸ ਦਿਨ ਨੂੰ ਆਪਣੇ ਬਚਪਨ ਨੂੰ ਯਾਦ ਕਰਦਿਆਂ ਜ਼ਰੂਰ ਮਨਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਦਵਿੰਦਰ ਸਿੰਘ, ਪ੍ਰਿੰਸੀਪਲ ਜਸਵਿੰਦਰ ਸਿੰਘ, ਕੌਂਸਲਰ ਸੁੱਖ ਮੇਲ ਗਰੇਵਾਲ, ਕੌਂਸਲਰ ਅਸ਼ਵਨੀ ਗੋਭੀ, ਕੌਂਸਲਰ ਲਵਲੀ ਮਨੋਚਾ, ਬਲਵਿੰਦਰ ਸੈਂਕੀ, ਦਰਸ਼ਨ ਚਾਵਲਾ, ਬਖ਼ਸ਼ੀਸ਼ ਹੀਰ, ਰਣਜੀਤ ਰਾਣਾ, ਗੱਗੀ ਸ਼ਰਮਾ, ਵਿਨੋਦ ਮਹਿਰਾ, ਕਰਨੈਲ ਸਿੰਘ, ਮਨਜੀਤ ਸਿੰਘ, ਪ੍ਰਸ਼ੋਤਮ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।

