ਵਿਧਾਇਕ ਤੇ ਮੇਅਰ ਵੱਲੋਂ ਨਵੇਂ ਟਿਊਵੈੱਲ ਦਾ ਉਦਘਾਟਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਜੂਨ
ਹਲਕਾ ਪੂਰਬੀ ਦੀ ਰਾਜੂ ਕਲੋਨੀ ਵਿੱਚ ਅੱਜ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਨਗਰ ਨਿਗਮ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ 25 ਐੱਚਪੀ ਦੇ ਨਵੇਂ ਟਿਊਵੈੱਲ ਦਾ ਉਦਘਾਟਨ ਕੀਤਾ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗਰੇਵਾਲ ਤੇ ਇੰਦਰਜੀਤ ਕੌਰ ਨੇ ਕਿਹਾ ਕਿ ਇਸ ਕੰਮ ’ਤੇ ਖਰਚ ਆਇਆ ਹੈ। ਉਨ੍ਹਾਂ ਕਿਹਾ ਕਿ ਟਿਊਵੈੱਲ ਦੇ ਲੱਗਣ ਨਾਲ ਲੋਕਾਂ ਦੀ ਲੰਬੇ ਸਮੋਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਵਧੀਆ ਮਾਹੌਲ ਅਤੇ ਸਹੂਲਤਾਂ ਦੇਣਾ ਹੈ।
ਵਾਰਡ ਨੰਬਰ 13 ਦੀ ਇਸ ਕਲੋਨੀ ਵਿੱਚ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਠੇਕੇਦਾਰ ਸੁਰਜੀਤ ਸਿੰਘ, ਕਮਲ ਮਨੋਚਾ, ਗੁਰਨਾਮ ਸਿੰਘ ਗਾਮਾ, ਸ਼ੈਲੀ, ਸੂਰਜ ਬੇਦੀ, ਅਸ਼ੋਕ ਨੰਦਾ, ਸੁਭਾਸ਼ ਨੰਦਨ, ਰੋਹਿਤ, ਸ਼ਾਲੀਨੀ, ਪ੍ਰਵੀਨ, ਸੀਮਾ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ। ਇਲਾਕਾਵਾਸੀਆਂ ਵੱਲੋਂ ਵਿਧਾਇਕ ਅਤੇ ਮੇਅਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।