DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਮਿਸ਼ਨ ਸਮਰੱਥ’ ਨੇ ਘੁੰਮਣਘੇਰੀ ’ਚ ਫਸਾਏ ਅਧਿਆਪਕ, ਸਿਲੇਬਸ ਦੀ ਪੜ੍ਹਾਈ ਪੱਛੜੀ

ਕਈ ਸਕੂਲਾਂ ਵਿੱਚ ਅਜੇ ਤੱਕ ਨਹੀਂ ਪੁੱਜੀਆਂ ਸਿਲੇਬਸ ਦੀਆਂ ਕਈ ਕਿਤਾਬਾਂ
  • fb
  • twitter
  • whatsapp
  • whatsapp
Advertisement
ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੇ ਮਕਸਦ ਨਾਲ ਸ਼ੁਰੂ ‘ਮਿਸ਼ਨ ਸਮਰੱਥ’ ਪ੍ਰਾਜੈਕਟ ਕਾਰਨ ਸਕੂਲਾਂ ਵਿੱਚ ਸਿਲੇਬਸ ਦੀ ਪੜ੍ਹਾਈ ਹੀ ਪੂਰੀ ਨਹੀਂ ਹੋਈ ਜਿਸ ਕਰਕੇ ਅਧਿਆਪਕ ਵਰਗ ਘੁੰਮਣਘੇਰੀ ਵਿੱਚ ਫਸਿਆ ਦਿਖਾਈ ਦੇ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਟੂਲ ਟੈਸਟਿੰਗ ਰਾਹੀਂ ਬੱਚਿਆਂ ਦੇ ਗ੍ਰੇਡਿੰਗ ਪੱਧਰ ਨਿਰਧਾਰਿਤ ਕੀਤੇ ਜਾਂਦੇ ਹਨ। ਸਕੂਲਾਂ ਵਿੱਚ ਚੱਲ ਰਹੇ ਇਸ ਪ੍ਰਾਜੈਕਟ ਦੀ ਕਈ ਅਧਿਆਪਕ ਜਥੇਬੰਦੀਆਂ ਨੇ ਨਿਖੇਧੀ ਕਰਦਿਆਂ ਵਿਦਿਆਰਥੀਆਂ ਨੂੰ ਸਿਲੇਬਸ ਦੀ ਪੜ੍ਹਾਈ ਕਰਵਾਉਣ ’ਤੇ ਜ਼ੋਰ ਦਿੱਤਾ ਹੈ।

ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਗ੍ਰੇਡਿੰਗ ਪੱਧਰ ਦੀ ਜਾਂਚ ਲਈ ਮਿਸ਼ਨ ਸਮਰੱਥ ਤਹਿਤ ਪੜ੍ਹਾਈ ਕਰਵਾਈ ਜਾਂਦੀ ਹੈ। ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਸ਼ੁਰੂ ਇਸ ਪ੍ਰਾਜੈਕਟ ਤਹਿਤ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਉਨ੍ਹਾਂ ਦਾ ਗ੍ਰੇਡਿੰਗ ਪੱਧਰ ਨਿਰਧਾਰਤ ਕੀਤਾ ਜਾਂਦਾ ਹੈ। ਲਗਪਗ ਸਾਰੇ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅੱਧੀ ਛੁੱਟੀ ਤੋਂ ਪਹਿਲਾਂ ਬੱਚਿਆਂ ਨੂੰ ਮਿਸ਼ਨ ਸਮਰੱਥ ਤਹਿਤ ਪੜ੍ਹਾਈ ਕਰਵਾਈ ਜਾਂਦੀ ਹੈ ਜਿਸ ਕਰਕੇ ਸਲੇਬਸ ਦੀ ਪੜ੍ਹਾਈ ਦਿਨੋਂ-ਦਿਨ ਪਛੜਦੀ ਜਾ ਰਹੀ ਹੈ। ਅੱਧਾ ਸੈਸ਼ਨ ਬੀਤ ਜਾਣ ’ਤੇ ਵੀ ਜ਼ਿਲ੍ਹੇ ਦੇ ਕਈ ਬਲਾਕਾਂ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਦੀਆਂ ਪੰਜਾਬੀ ਅਤੇ ਅੰਗਰੇਜ਼ੀ, ਦੂਜੀ ਜਮਾਤ ਦੀ ਪੰਜਾਬੀ, ਤੀਜੀ ਜਮਾਤ ਦੀਆਂ ਪੰਜਾਬੀ, ਗਣਿਤ, ਅੰਗਰੇਜ਼ੀ ਅਤੇ ਚੌਥੀ ਜਮਾਤ ਦੀਆਂ ਪੰਜਾਬੀ, ਗਣਿਤ ਅਤੇ ਈਵੀਐੱਸ ਦੀਆਂ ਕਿਤਾਬਾਂ ਨਹੀਂ ਪਹੁੰਚੀਆਂ। ਕਈ ਸਕੂਲਾਂ ਦੇ ਅਧਿਆਪਕਾਂ ਨੇ ਗੱਲ ਕਰਨ ’ਤੇ ਦੱਸਿਆ ਕਿ ‘ਮਿਸ਼ਨ ਸਮਰੱਥ’ ਕਰਕੇ ਵਿਦਿਆਰਥੀਆਂ ਅਤੇ ਅਧਿਆਪਕਾਂ ’ਤੇ ਪੜ੍ਹਾਈ ਦਾ ਦੁੱਗਣਾ ਬੋਝ ਪਿਆ ਹੋਇਆ ਹੈ।

Advertisement

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖਣਾ ਜੀਵਨ ਦੀ ਨਿਰੰਤਰ ਪ੍ਰਕਿਰਿਆ ਹੈ ਪਰ ਅੰਕੜੇਬਾਜ਼ੀ ਦੀ ਖੇਡ ਨੇ ਮਾਸਟਰਾਂ ਅਤੇ ਬੱਚਿਆਂ ਨੂੰ ਉਲਝਾਇਆ ਹੋਇਆ ਹੈ। ਜੇਕਰ ਸਿਲੇਬਸ ਦੀਆਂ ਕਿਤਾਬਾਂ ਪੜ੍ਹਾਉਣੀਆਂ ਹੀ ਨਹੀਂ ਹਨ ਤਾਂ ਇਸ ਦੀ ਥਾਂ ‘ਮਿਸ਼ਨ ਸਮਰੱਥ’ ਦੀ ਤਰ੍ਹਾਂ ਦਾ ਕੋਈ ਹੋਰ ਪ੍ਰਾਜੈਕਟ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਧਿਆਪਕਾਂ ਦੀ ਖੱਜਲ-ਖੁਆਰੀ ਘਟ ਸਕੇ।

ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਨੇ ਕਿਹਾ ਕਿ ਜ਼ਿਲ੍ਹੇ ਦੇ ਕਈ ਅਜਿਹੇ ਬਲਾਕ ਹਨ ਜਿੱਥੇ ਹਾਲੇ ਤੱਕ ਸਿਲੇਬਸ ਦੀਆਂ ਕਿਤਾਬਾਂ ਹੀ ਪੂਰੀਆਂ ਨਹੀਂ ਪਹੁੰਚੀਆਂ ਜੋ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ।

Advertisement
×