ਪੰਜਾਬ ਕਾਂਗਰਸ ’ਚ ਘੱਟ ਗਿਣਤੀ ਵਿਭਾਗ ਨੂੰ ਮਿਲੀ ਮਜ਼ਬੂਤੀ
ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਜੂਨ
ਆਲ ਇੰਡੀਆ ਕਾਂਗਰਸ ਕਮੇਟੀ ਦੇ ਘੱਟ ਗਿਣਤੀ ਵਿਭਾਗ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਘੱਟ ਗਿਣਤੀ ਵਿਭਾਗ ਦੀਆਂ ਨਵੀਆਂ ਜ਼ਿਲ੍ਹਾ ਇਕਾਈਆਂ ਦਾ ਗਠਨ ਕੀਤਾ। ਇਹ ਨਿਯੁਕਤੀਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਭਾਗ ਦੇ ਚੇਅਰਮੈਨ ਜਨਾਬ ਦਿਲਬਰ ਮੁਹੰਮਦ ਖਾਨ ਨੇ ਪ੍ਰਸਤਾਵਿਤ ਕੀਤੀਆਂ ਸਨ ਜਿਨ੍ਹਾਂ ਨੂੰ ਪਾਰਟੀ ਹਾਈਕਮਾਂਡ ਨੇ ਮਨਜ਼ੂਰੀ ਦਿੱਤੀ ਹੈ।
ਇਨ੍ਹਾਂ ਨਿਯੁਕਤੀਆਂ ਨੂੰ ਸੰਸਦ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਵੱਲੋਂ ਮਨਜ਼ੂਰੀ ਮਿਲਣ ਤੇ ਪੰਜਾਬ ਇੰਚਾਰਜ਼ ਮੀਨਾਕਸ਼ੀ ਸਿੰਘ ਵੱਲੋਂ ਜਾਰੀ ਕੀਤਾ ਗਿਆ। ਪਾਰਟੀ ਵੱਲੋਂ 24 ਜ਼ਿਲ੍ਹਿਆਂ ਵਿੱਚ ਚੇਅਰਮੈਨ ਨਿਯੁਕਤ ਕੀਤੇ ਜਿਨ੍ਹਾਂ ਵਿਚ ਅੰਮ੍ਰਿਤਸਰ ਤੋਂ ਅਨਵਰ ਬੱਬਰ, ਬਠਿੰਡਾ ਤੋਂ ਬੰਟੀ, ਫਤਹਿਗੜ੍ਹ ਸਾਹਿਬ ਤੋਂ ਹਕੀਮ ਖਾਨ, ਗੁਰਦਾਸਪੁਰ ਤੋਂ ਬਹੁਨ ਮਸੀਹ, ਹੁਸ਼ਿਆਰਪੁਰ ਤੋਂ ਨਵਾਬ ਹੁਸੈਨ, ਪਟਿਆਲਾ ਤੋਂ ਨਫੀਮ ਸਲਮਾਨੀ, ਸੰਗਰੂਰ ਤੋਂ ਜਾਫ਼ਰ ਖਾਨ, ਫਿਰੋਜ਼ਪੁਰ ਤੋਂ ਗਗਨਦੀਪ ਮਸੀਹ, ਮੁਹਾਲੀ ਤੋਂ ਮਨਵਰ ਇਕਬਾਲ, ਜਲੰਧਰ ਤੋਂ ਮੋਬੀਨ ਅਹਿਮਦ, ਪਠਾਨਕੋਟ ਤੋਂ ਅਲੀਉਦੀਨ, ਰੂਪਨਗਰ ਤੋਂ ਇਰਸ਼ਾਦ, ਫਰੀਦਕੋਟ ਤੋਂ ਅਲੀ ਅਕਬਰ, ਬਰਨਾਲ ਤੋਂ ਹਮੀਦ ਮੁਹੰਮਦ, ਮਲੇਰਕੋਟਲਾ ਤੋਂ ਡਾ.ਮੁਹੰਮਦ ਅਸਲਮ, ਤਰਨਤਾਰਨ ਤੋਂ ਸੋਖਾ ਮਸੀਹ, ਫਾਜ਼ਿਲਕਾ ਤੋਂ ਸੂਬੇ ਸਿੰਘ, ਕਪੂਰਥਲਾ ਤੋਂ ਰਣਜੀਤ ਸਿੰਘ, ਲੁਧਿਆਣਾ ਤੋਂ ਮਹਫੂਜ਼ ਸਲਮਾਨੀ, ਸ਼ਹੀਦ ਭਗਤ ਸਿੰਘ ਨਗਰ ਤੋਂ ਸਾਜ਼ਿਦ ਖਾਨ, ਮਾਨਸਾ ਤੋਂ ਸੈਮੂਅਲ ਸਿੱਧੂ, ਮੋਗਾ ਤੋਂ ਬਰਕਤ ਅਲੀ, ਮੁਕਤਸਰ ਤੋਂ ਸੁਮੇਰਦੀਪ ਸਿੰਘ ਅਤੇ ਖੰਨਾ ਤੋਂ ਮੁਹੰਮਦ ਹਰਸ਼ ਆਦਿ ਚੁਣੇ ਗਏ।
ਇਸੇ ਤਰ੍ਹਾਂ ਵਾਈਸ ਚੇਅਰਪਰਸਨ ਅਤੇ ਜਨਰਲ ਸਕੱਤਰ ਦੀ ਜ਼ੁੰਮੇਵਾਰੀ ਵੀ ਵੱਖ ਵੱਖ ਮੈਬਰਾਂ ਨੂੰ ਸੌਂਪੀ ਗਈ। ਖਾਨ ਨੇ ਕਿਹਾ ਕਿ ਇਹ ਐਲਾਨ ਨਾ ਸਿਰਫ਼ ਸੰਗਠਨਾਤਮਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ ਸਗੋਂ ਇਹ ਕਾਂਗਰਸ ਪਾਰਟੀ ਦੇ ਸਮਾਵੇਸ਼ੀ ਅਤੇ ਵਿਭਿੰਨਤਾ ਮੁੱਖੀ ਪਹੁੰਚ ਦਾ ਪ੍ਰਮਾਣ ਵੀ ਹੈ। ਇਨ੍ਹਾਂ ਨਿਯੁਕਤੀਆਂ ਨਾਲ ਜ਼ਮੀਨੀ ਪੱਧਰ ਤੇ ਕਾਂਗਰਸ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ ਜਿਸਦਾ ਆਉਣ ਵਾਲੀਆਂ ਚੋਣਾਂ ਵਿਚ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ।