ਪਰਵਾਸੀ ਮਜ਼ਦੂਰ ਨੂੰ ਲੁੱਟਿਆ
ਸ਼ਹਿਰ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਬੀਤੀ ਦੇਰ ਰਾਤ ਕੁਝ ਲੁਟੇਰੇ ਕੰਮ ਤੋਂ ਪਰਤ ਰਹੇ ਪਰਵਾਸੀ ਮਜ਼ਦੂਰ ਤੋਂ ਮੋਬਾਈਲ ਫੋਨ ਤੇ ਹੋਰ ਸਾਮਾਨ ਲੁੱਟ ਕੇ ਲੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਮੋਰਟਸਾਈਕਲ ਸਵਾਰ ਛੇ ਲੁਟੇਰਿਆਂ ਨੇ ਇੱਕ ਮਜ਼ਦੂਰ...
Advertisement
ਸ਼ਹਿਰ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਬੀਤੀ ਦੇਰ ਰਾਤ ਕੁਝ ਲੁਟੇਰੇ ਕੰਮ ਤੋਂ ਪਰਤ ਰਹੇ ਪਰਵਾਸੀ ਮਜ਼ਦੂਰ ਤੋਂ ਮੋਬਾਈਲ ਫੋਨ ਤੇ ਹੋਰ ਸਾਮਾਨ ਲੁੱਟ ਕੇ ਲੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਮੋਰਟਸਾਈਕਲ ਸਵਾਰ ਛੇ ਲੁਟੇਰਿਆਂ ਨੇ ਇੱਕ ਮਜ਼ਦੂਰ ਨੂੰ ਘਰ ਜਾਂਦੇ ਸਮੇਂ ਘੇਰ ਲਿਆ ਤੇ ਉਸਦਾ ਮੋਬਾਈਲ ਫੋਨ ਅਤੇ ਪੈਸੇ ਲੁੱਟ ਲਏ। ਜਮਾਲਪੁਰ ਦੀ ਐੱਲਆਈਜੀ ਕਲੋਨੀ ਦੇ ਵਸਨੀਕ ਰਾਜਾ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਅਰਬਨ ਅਸਟੇਟ ਫੇਜ਼ ਇੱਕ ਦੇ ਸਨਾਤਨ ਮੰਦਿਰ ਰੋਡ ’ਤੇ ਪਹੁੰਚਿਆ ਤਾਂ ਛੇ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਤੇ ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ। ਫੋਕਲ ਪੁਆਇੰਟ ਥਾਣੇ ਦੇ ਇੰਚਾਰਜ ਕੁਲਬੀਰ ਭਾਰਦਵਾਜ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×