ਮਨਿਸਟੀਰੀਅਲ ਸਟਾਫ ਯੂਨੀਅਨ ਦੀ ਡਾਇਰੈਕਟਰ ਨਾਲ ਮੀਟਿੰਗ
ਪੱਤਰ ਪ੍ਰੇਰਕ
ਪਾਇਲ, 7 ਫਰਵਰੀ
ਮਨਿਸਟੀਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸਮੂਹ ਜ਼ਿਲ੍ਹਾ ਪ੍ਰਧਾਨ ਅਤੇ ਜਰਨਲ ਸਕੱਤਰ ਸਾਹਿਬਾਨ ਦੀ ਮੀਟਿੰਗ ਸੂਬਾ ਪ੍ਰਧਾਨ ਸਰਬਜੀਤ ਸਿੰਘ ਡਿਗਰਾ ਅਤੇ ਸੂਬਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ (ਸ) ਪੰਜਾਬ ਨਾਲ ਹੋਈ। ਇਸ ਮੀਟਿੰਗ ਵਿੱਚ ਸਮੂਹ ਕਾਮਿਆਂ ਨੂੰ ਦਰਪੇਸ਼ ਔਕੜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਸੁਪਰਡੈਂਟ ਵਜੋਂ ਪਦ-ਉੱਨਤ ਹੋਏ ਕਰਮਚਾਰੀਆਂ ਵੱਲੋਂ ਯੂਨੀਅਨ ਦੇ ਨਾਲ ਜਾ ਕੇ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ (ਸ) ਪੰਜਾਬ ਪਰਮਜੀਤ ਸਿੰਘ, ਸਹਾਇਕ ਡਾਇਰੈਕਟਰ ਵਿਜੈ ਕੁਮਾਰ, ਸੁਪਰਡੰਟ ਬਲਜਿੰਦਰ ਕੌਰ ਅਤੇ ਡੀਲਿੰਗ ਸਹਾਇਕ ਹਰਮਨ ਸਿੰਘ ਦਾ ਸਨਮਾਨ ਕੀਤਾ ਗਿਆ। ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਸਟੇਟ ਬਾਡੀ ਅਤੇ ਸਮੂਹ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਸਕੱਤਰਾਂ ਦਾ ਵਫ਼ਦ ਡੀਪੀਆਈ ਸੈਕੰਡਰੀ ਨੂੰ ਮਿਲਿਆ, ਜਿਸ ਵਿੱਚ ਸੁਪਰਡੈਂਟ ਤੋਂ ਪ੍ਰਬੰਧ ਅਫ਼ਸਰ ਦੀਆ ਪ੍ਰਮੋਸ਼ਨਾਂ, ਸੀਨੀਅਰ ਸਹਾਇਕ ਤੋਂ ਸੁਪਰਡੈਂਟ ਦਾ ਤਜਰਬਾ ਅੱਠ ਸਾਲ ਤੋਂ ਘਟਾ ਕੇ ਚਾਰ ਸਾਲ ਕਰਨ, ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਦੀਆਂ ਪ੍ਰਮੋਸ਼ਨਾਂ ਜਲਦੀ ਕਰਨ ਦਾ 1 ਫ਼ੀਸਦੀ ਕੋਟਾ ਵਿੱਚ ਟੈੱਟ ਦੀ ਸ਼ਰਤ ਹਟਾਉਣ, ਨਵੇਂ ਕਲਰਕਾਂ ਨੂੰ ਕੋਰਟ ਕਰਮਚਾਰੀਆਂ ਦੀ ਤਰਜ਼ ’ਤੇ ਸਕੇਲ ਦੇਣ, ਟਾਈਪ ਟੈਸਟ ਤੋਂ ਛੋਟ ਆਦਿ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਖੱਟੜਾ, ਰਾਜਦੀਪਕ ਗੁਪਤਾ, ਰਾਕੇਸ਼ ਤੁਲੀ ਸੁਪਰਡੈਂਟ, ਫਰਜ਼ੰਦ ਮਸੀਹ ਸੂਪਰਡੈਟ ਪ੍ਰਬੋਧ ਕੁਮਾਰ ਸੂਪਰਡੈਟ, ਮਲਕੀਅਤ ਸਿੰਘ ਸੂਪਰਡੈਟ, ਦਿਲਬਾਗ ਸਿੰਘ ਸੂਪਰਡੈ, ਨਿਸ਼ਾਨ ਸਿੰਘ, ਬੱਬਲਜੀਤ ਸਿੰਘ, ਦੀਪਕ ਜੈਨ, ਜਸਪਾਲ ਸਿੰਘ ਜੱਸੀ, ਮਨਿੰਦਰ ਸਿੰਘ ਕਟਾਹਰੀ, ਦਿਲਬਾਗ ਸਿੰਘ ਝਾਮਕ, ਪਰਮਪਾਲ ਸਿੰਘ, ਵਰੁਣ ਫਿਰੋਜ਼ਪੁਰ, ਹਿਮਾਂਸ਼ੂ ਜੁਨੇਜਾ ਫਿਰੋਜ਼ਪੁਰ, ਹਰਮਨ ਸਿੰਘ ਸੁਪਰਡੰਟ ਰੋਪੜ, ਪ੍ਰਧਾਨ ਜਸਪ੍ਰੀਤ ਸਿੰਘ ਮਾਨਸਾ ਹਾਜ਼ਰ ਸਨ।