ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨਾਲ ਮੀਟਿੰਗ
ਇੱਥੇ ਮਾਰਕੀਟ ਕਮੇਟੀ ਦਫਤਰ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਨਾਲ ਐੱਸ ਡੀ ਐੱਮ ਪਾਇਲ ਪ੍ਰਦੀਪ ਸਿੰਘ ਬੈਂਸ, ਡੀ ਐੱਸ ਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਤੇ ਐੱਸ ਐੱਚ ਓ ਮਲੌਦ ਚਰਨਜੀਤ ਸਿੰਘ ਵੱਲੋਂ ਮੀਟਿੰਗ ਕੀਤੀ ਗਈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ...
ਇੱਥੇ ਮਾਰਕੀਟ ਕਮੇਟੀ ਦਫਤਰ ਵਿੱਚ ਕਿਸਾਨਾਂ ਤੇ ਆੜ੍ਹਤੀਆਂ ਨਾਲ ਐੱਸ ਡੀ ਐੱਮ ਪਾਇਲ ਪ੍ਰਦੀਪ ਸਿੰਘ ਬੈਂਸ, ਡੀ ਐੱਸ ਪੀ ਪਾਇਲ ਜਸਵਿੰਦਰ ਸਿੰਘ ਖਹਿਰਾ ਤੇ ਐੱਸ ਐੱਚ ਓ ਮਲੌਦ ਚਰਨਜੀਤ ਸਿੰਘ ਵੱਲੋਂ ਮੀਟਿੰਗ ਕੀਤੀ ਗਈ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਆੜ੍ਹਤੀਆਂ ਵੱਲੋਂ ਮੰਡੀਕਰਨ ਦੇ ਸੀਜ਼ਨ ਉੱਪਰ ਤਸੱਲੀ ਪ੍ਰਗਟਾਈ ਗਈ। ਕਿਸਾਨਾਂ ਨੇ ਡੀ ਏ ਪੀ ਖਾਦ ਦੀ ਘਾਟ ਬਾਰੇ ਜਾਣੂ ਕਰਵਾਇਆ ਅਤੇ ਖਾਦ ਨਾਲ ਦੁਕਾਨਦਾਰਾਂ ਵੱਲੋਂ ਜ਼ਬਰਦਸਤੀ ਬੇਲੋੜੀਆਂ ਵਸਤਾਂ ਦੇਣ ਬਾਰੇ ਵੀ ਦੱਸਿਆ। ਐੱਸ ਡੀ ਐੱਮ ਪ੍ਰਦੀਪ ਸਿੰਘ ਬੈਂਸ ਨੇ ਭਰੋਸਾ ਦਿਵਾਇਆ ਕਿ 25 ਅਕਤੂਬਰ ਨੂੰ ਸਹਿਕਾਰੀ ਸਭਾਵਾਂ ਲਈ ਖਾਦ ਦਾ ਰੈਕ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ ਲਈ ਅੱਗੇ ਆਉਣਾ ਪਵੇਗਾ ਤਾਂ ਜੋ ਖੇਤੀਬਾੜੀ ਨਾਲ ਸਬੰਧਿਤ ਲੋੜਾਂ ਆਪਣੇ ਪਿੰਡ ਤੋਂ ਹੀ ਪੂਰੀਆਂ ਹੋ ਸਕਣ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਮੀਟਿੰਗ ਪਿੰਡ ਸਿਆੜ ਵਿੱਚ ਵੀ ਕੀਤੀ ਗਈ। ਇਸ ਮੌਕੇ ਸਰਪੰਚ ਪ੍ਰਗਟ ਸਿੰਘ ਸਿਆੜ੍ਹ, ਮਾਰਕੀਟ ਕਮੇਟੀ ਮਲੌਦ ਦੇ ਸੈਕਟਰੀ ਰੁਮੇਲ ਸਿੰਘ, ਲੇਖਾਕਾਰ ਸੰਜੀਵ ਕੁਮਾਰ, ਮੰਡੀ ਸੁਪਰਵਾਈਜ਼ਰ ਤਲਵਿੰਦਰ ਸਿੰਘ, ਕਲਰਕ ਸੁਖਮਿੰਦਰ ਸਿੰਘ, ਬੂਟਾ ਸਿੰਘ, ਕਲਰਕ ਸੋਨੀ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਪ੍ਰਧਾਨ ਸਿੰਘ ਸੋਮਲ, ਵਰਿੰਦਰ ਕੁਮਾਰ, ਟੈਰੀ ਪੁਰੀ ਮਲੌਦ, ਲਖਵੀਰ ਸਿੰਘ ਸੋਮਲਖੇੜੀ, ਪੂਰਨ ਚੰਦ ਹੈਪੀ ਗੋਇਲ, ਰੂਬਲ ਸਿੰਗਲਾ ਆਦਿ ਹਾਜ਼ਰ ਸਨ।

