ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਅੱਜ ਬੱਦੋਵਾਲ ਵਿੱਚ ਕਮੇਟੀ ਆਗੂ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਮੇਟੀ ਦੇ ਵੱਖ-ਵੱਖ ਆਗੂਆਂ ਐਡਵੋਕੇਟ ਕੁਲਦੀਪ ਸਿੰਘ ਗਰੇਵਾਲ, ਮਾਸਟਰ ਜਸਦੇਵ ਸਿੰਘ ਲਲਤੋਂ, ਜੋਗਿੰਦਰ ਸਿੰਘ ਸ਼ਹਿਜਾਦ, ਪ੍ਰੇਮ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਮੇਜਰ ਸਿੰਘ, ਗੁਰਮੀਤ ਸਿੰਘ ਤੇ ਗੁਰਦੇਵ ਸਿੰਘ ਮੁੱਲਾਂਪੁਰ ਉਚੇਚੇ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕੀਤਾ ਕਿ 20 ਅਕਤੂਬਰ 1879 ਨੂੰ ਇਤਿਹਾਸਿਕ ਨਗਰ ਬੱਦੋਵਾਲ ਵਿੱਚ ਜੰਮੇ ਤੇ ਭਰ ਜਵਾਨੀ ਵੇਲੇ ਤੋਂ ਲੈ ਕੇ ਉਮਰ ਭਰ ਦੇਸ਼ ਨੂੰ ਬਰਤਾਨਵੀ ਸਾਮਰਾਜਵਾਦ ਤੇ ਇਸ ਦੀਆਂ ਪਿੱਠੂ ਜਮਾਤਾਂ ਦੇ ਜੂਲੇ ਹੇਠੋਂ ਆਜ਼ਾਦ ਕਰਵਾਉਣ ਅਤੇ ਨਵਾਂ ਨਰੋਆ ਲੋਕ ਪੱਖੀ ਕੌਮੀ ਜਮਹੂਰੀ ਰਾਜ ਪ੍ਰਬੰਧ ਸਥਾਪਤ ਕਰਨ ਦਾ ਮਹਾਂਬਲੀ ਕਾਰਜ ਕਰਨ ਵਾਲੇ, ਪਹਿਲਾਂ ਗ਼ਦਰ ਪਾਰਟੀ ਰਾਹੀਂ ਤੇ ਪਿੱਛੋਂ ਆਜ਼ਾਦ ਹਿੰਦ ਫੌਜ ਰਾਹੀਂ ਜ਼ਿੰਦਗੀ-ਮੌਤ ਦੀ ਲੜਾਈ ਲੜਨ ਵਾਲੇ ਜਰਨੈਲ ਗ਼ਦਰੀ ਬਾਬਾ ਹਰੀ ਸਿੰਘ ਉਸਮਾਨ ਦੇ ਜਨਮ ਦਿਵਸ ਦੀ 146ਵੀਂ ਵਰ੍ਹੇਗੰਢ ਮੌਕੇ ਹਰ ਸਾਲ ਦੀ ਤਰ੍ਹਾਂ ਸਲਾਨਾ ਜਨਮ ਦਿਵਸ ਸਮਾਗਮ 18 ਅਕਤੂਬਰ ਨੂੰ ਵੱਡਾ ਗੁਰਦੁਆਰਾ ਸਾਹਿਬ ਬੱਦੋਵਾਲ ਨੇੜੇ ਰਚਾਇਆ ਜਾਵੇਗਾ। ਇਹ ਸਮਾਗਮ ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ ਦੀ ਮੁੱਖ ਸਰਪ੍ਰਸਤੀ ਤੇ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਰਹਿੁਨਮਾਈ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਦੇਸ਼ ਪ੍ਰੇਮੀ ਅਤੇ ਲੋਕ-ਪੱਖੀ ਜਥੇਬੰਦੀਆਂ ਦੇ ਕਾਰਕੁਨ ਭਰਵੀਂ ਸ਼ਮੂਲੀਅਤ ਕਰਨਗੇ।
+
Advertisement
Advertisement
Advertisement
Advertisement
Advertisement
×