ਸੰਤ ਸੁਚਾ ਸਿੰਘ ਦੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗ
ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਅਤੇ ਜਵੱਦੀ ਟਕਸਾਲ ਦੇ ਬਾਨੀ ਗੁਰਪੁਰਵਾਸੀ ਸੰਤ ਸੁਚਾ ਸਿੰਘ ਦੀ 23ਵੀਂ ਬਰਸੀ ਮੌਕੇ 15 ਅਗਸਤ ਤੋਂ 27 ਅਗਸਤ ਤੱਕ ਕਰਵਾਏ ਜਾ ਰਹੇ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਅੱਜ ਇਥੇ ਸੰਤ ਅਮੀਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਰੋਜ਼ਾਨਾ ਨਾਮ ਸਿਮਰਨ ਅਭਿਆਸ ਸਮਾਗਮ ਕੀਤਾ ਜਾਵੇਗਾ। 23 ਨੂੰ ਭਾਈ ਅਮਨਦੀਪ ਸਿੰਘ ਸ਼ਾਮ 6 ਤੋਂ 10 ਵਜੇ ਤੱਕ ਸਿਮਰਨ ਸਮਾਗਮ ਕਰਵਾਉਣਗੇ। 24 ਨੂੰ ਆਰਤੀ ਮਗਰੋਂ ਕੀਰਤਨ ਦਰਬਾਰ ਹੋਵੇਗਾ। 25 ਨੂੰ ਸਵੇਰੇ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ ਵੱਖ ਅਕੈਡਮੀਆਂ ਦੇ ਵਿਦਿਆਰਥੀਆਂ ਦੇ ਕੀਰਤਨ ਮੁਕਾਬਲੇ ਹੋਣਗੇ। 26 ਨੂੰ ਸਵੇਰੇ 11 ਵਜੇ ਬੀਬੀਆਂ ਸੁਖਮਨੀ ਸਾਹਿਬ ਦਾ ਪਾਠ ਕਰਨਗੀਆਂ ਤੇ 1 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ। ਰਾਤ 8 ਤੋਂ 10 ਵਜੇ ਤੱਕ ਆਤਮਰਸ ਕੀਰਤਨ ਦਰਬਾਰ ਹੋਵੇਗਾ। 27 ਨੂੰ ਸਵੇਰੇ 10.30 ਵਜੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਸ਼ਾਮ 4.30 ਵੱਜੇ ਤੱਕ ਗੁਰਮਤਿ ਸਮਾਗਮ ਤੇ ਸੰਤ ਸਮਾਗਮ ਹੋਵੇਗਾ।