ਝਾੜ ਸਾਹਿਬ ਕਾਲਜ ਦੀ ਮੈਨੇਜਿੰਗ ਕਮੇਟੀ ਦੀ ਮੀਟਿੰਗ
ਇਥੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈੱਨ ਵਿੱਚ ਇੰਜਨੀਅਰ ਸੁਖਮਿੰਦਰ ਸਿੰਘ (ਸਕੱਤਰ ਵਿੱਦਿਆ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹਾਜ਼ਰੀ ਵਿੱਚ ਪ੍ਰਿੰਸੀਪਲ ਡਾ. ਰਜਿੰਦਰ ਕੌਰ ਅਤੇ ਕਾਲਜ ਲੋਕਲ ਮੈਨੇਜਮੈਂਟ ਕਮੇਟੀ ਦੀ ਸੈਸ਼ਨ 2025-26 ਦੀ ਮੀਟਿੰਗ ਹੋਈ। ਇਸ ਮੌਕੇ ਕਾਲਜ ਵਿੱਚ ਕਾਰ ਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਦੇ ਸਹਿਯੋਗ ਨਾਲ ਵਿਦਿਆਰਥਣਾਂ ਲਈ ਉਸਾਰੇ ਜਾ ਰਹੇ ਹੋਸਟਲ ਦੀ ਸੇਵਾ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਇਸ ਵਰ੍ਹੇ ਕਾਲਜ ਵਿੱਚ ਤੀਆਂ ਮਨਾਉਣ ਬਾਰੇ ਚਰਚਾ ਕੀਤੀ ਗਈ ਅਤੇ ਸੱਭਿਆਚਾਰਕ ਮੇਲਾ ਅਗਸਤ ਮਹੀਨੇ ਦੇ ਦੂਸਰੇ ਹਫ਼ਤੇ ਕਰਵਾਉਣ ਦਾ ਫ਼ੈਸਲਾ ਲਿਆ। ਕਾਲਜ ਵਿੱਚ ਉਸਾਰੀ ਅਧੀਨ ਵਿਰਾਸਤੀ ਘਰ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਕੀਤੀ ਗਈ। ਕਾਲਜ ਦੀ ਤਰੱਕੀ ਸਬੰਧੀ ਵੱਖ-ਵੱਖ ਪਹਿਲੂਆਂ ਨੂੰ ਵਿਚਾਰਦੇ ਹੋਏ ਫੈਸਲੇ ਲਏ ਗਏ। ਇਸ ਮੌਕੇ ਹਰਦੀਪ ਸਿੰਘ ਬਹਿਲੋਲਪੁਰ (ਮੀਤ ਪ੍ਰਧਾਨ), ਹਰਜਤਿੰਦਰ ਸਿੰਘ ਬਾਜਵਾ (ਐਡੀ. ਆਨਰੇਰੀ ਸਕੱਤਰ), ਅਮਰੀਕ ਸਿੰਘ ਹੇੜੀਆਂ, ਜਸਪਾਲ ਸਿੰਘ ਜੱਜ, ਚਰਨਜੀਤ ਸਿੰਘ ਲੱਖੋਵਾਲ, ਗੁਰਚਰਨ ਸਿੰਘ ਟੋਡਰਪੁਰ, ਰਾਜਿੰਦਰ ਸਿੰਘ ਗਿੱਲ ਸਰਪੰਚ ਝਾੜ ਸਾਹਿਬ, ਕੁਲਵੀਰ ਸਿੰਘ ਝਾੜ ਸਾਹਿਬ, ਡਾ. ਮਹੀਪਿੰਦਰ ਕੌਰ, ਮੁਕੇਸ਼ ਸ਼ਰਮਾ ਸਟਾਫ਼ ਨੁਮਇੰਦੇ ਹਾਜ਼ਰ ਸਨ।