ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ ਪੂਰਬੀ ਦੀ ਮਹੀਨਾਵਾਰ ਮੀਟਿੰਗ ਦਾਣਾ ਮੰਡੀ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਜ਼ਰੂਰੀ ਭਖਦੇ ਕਿਸਾਨੀ ਮੁਸ਼ਕਲਾਂ ਦੇ ਮਸਲੇ ਵਿਚਾਰੇ ਗਏ। ਮੀਟਿੰਗ ਵਿੱਚ ਸਰਪ੍ਰਸਤ ਪੰਜਾਬ ਅਵਤਾਰ ਸਿੰਘ ਮੇਹਲੋ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲ ਮਾਜਰਾ ਅਤੇ ਗੁਰਵਿੰਦਰ ਸਿੰਘ ਕੂੰਮਕਲਾਂ ਉਚੇਚੇ ਤੌਰ ਤੇ ਪਹੁੰਚੇ। ਅਵਤਾਰ ਸਿੰਘ ਮੇਹਲੋ ਅਤੇ ਪਰਮਿੰਦਰ ਸਿੰਘ ਪਾਲਮਾਜਰਾ ਨੇ ਆਪਣੇ ਸੰਬੋਧਨ ਵਿੱਚ ਇਸ ਵਾਰ ਪੰਜਾਬ ਜੋ ਭਾਰੀ ਮੀਹਾਂ ਅਤੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ, ਇਸ ਨਾਲ ਦੁਆਬੇ ਅਤੇ ਮਾਝੇ ਦੇ ਕਿਸਾਨਾਂ ਦੀ ਫਸਲਾਂ ਤਾਂ ਬਿਲਕੁੱਲ ਹੀ ਨਸ਼ਟ ਹੋ ਚੁੱਕੀਆਂ ਹਨ, ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਲਈ ਜੋ ਮੁਆਵਜੇ ਦੀ ਰਾਸ਼ੀ ਰੱਖੀ ਗਈ, ਉਸਦੀ ਯੂਨੀਅਨ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ, ਮੰਗ ਕਰਦੀ ਹੈ ਇਸ ਮੁਆਵਜੇ ਤੇ ਮੁੜ ਗੌਰ ਕਰਕੇ, ਇਸ ਮੁਆਵਜੇ ਦੀ ਰਾਸ਼ੀ ਵਧਾਈ ਜਾਵੇ। ਦੂਸਰੇ ਪਾਸੇ ਜੋ ਹੜ੍ਹਾਂ ਦੀ ਮਾਰ ਤੋਂ ਬੱਚ ਗਏ ਉਨ੍ਹਾਂ ਦੇ ਝੌਨੇ ਉੱਤੇ ਵੱਖ ਵੱਖ ਬਿਮਾਰੀਆਂ ਜਿਨ੍ਹਾਂ ਵਿੱਚ ਹਲਦੀ ਰੋਗ, ਮਧਰਾ ਰੋਗ ਨੇ ਝਾੜ ਘਟਾ ਕੇ ਕਿਸਾਨਾਂ ਦੀ ਆਰਥਿਕਤਾ ਡਾਵਾਂਡੋਲ ਕਰ ਦਿੱਤੀ ਹੈ। ਦੂਸਰੇ ਪਾਸੇ ਜੋ ਝੋਨਾ ਮੰਡੀਆਂ ਵਿੱਚ ਜਾ ਰਿਹਾ ਹੈ, ਸਰਕਾਰ ਵੱਲੋਂ ਨਮੀ ਦੀ ਮਾਤਰਾ 17 ਪ੍ਰਤੀਸ਼ਤ ਮਿੱਥੀ ਗਈ ਹੈ, ਭਾਰੀ ਮੀਹਾਂ ਅਤੇ ਸਲਾਬੇ ਮੌਸਮ ਕਾਰਨ ਇਸ ਵਾਰ ਝੋਨੇ ਵਿੱਚ ਨਮੀ ਦੀ ਮਾਤਰਾ ਜਿਆਦਾ ਹੈ, ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਉਹ ਨਮੀ ਦੀ ਮਾਤਰਾ 22 ਪ੍ਰਤੀਸ਼ਤ ਕਰੇ ਤਾਂ ਜੋ ਕਿਸਾਨ ਆਪਣੀ ਫ਼ਸਲ ਸਹੀ ਸਮੇਂ ਵੇਚ ਸਕਣ। ਇਸ ਮੌਕੇ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਹੁਣ ਤਿਉਹਾਰਾਂ ਦਾ ਸੀਜਨ ਸ਼ੁਰੂ ਹੋਣ ਜਾ ਰਿਹਾ ਹੈ, ਇਸ ਮੌਕੇ ਨਕਲੀ ਖੋਆ ਅਤੇ ਪਨੀਰ ਵੱਡੀ ਮਾਤਰਾ ਵਿੱਚ ਵਿਕਦਾ ਹੈ, ਇਸ ਲਈ ਸਰਕਾਰ ਨੂੰ ਅਪੀਲ ਹੈ ਕਿ ਨਕਲੀ ਦੁੱਧ ਅਤੇ ਪਨੀਰ ਬਣਾਉਣ ਅਤੇ ਵੇਚਣ ਵਾਲਿਆਂ ਖਿਲਾਫ ਸਰਕਾਰ ਸਖਤ ਐਕਸ਼ਨ ਲਵੇ।
+
Advertisement
Advertisement
Advertisement
Advertisement
×