DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਇਓਗੈਸ ਪਲਾਂਟਾਂ ਬਾਰੇ ਕਮੇਟੀ ਦੀ ਪ੍ਰਸ਼ਾਸਨ ਨਾਲ ਮੀਟਿੰਗ

ਅਖਾੜਾ ਅਤੇ ਬੱਗਾ ਕਲਾਂ ਬਾਇਓਗੈਸ ਪਲਾਂਟ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਦੇ ਮੈਂਬਰ ਹੋਏ ਸ਼ਾਮਲ
  • fb
  • twitter
  • whatsapp
  • whatsapp
featured-img featured-img
ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸੰਘਰਸ਼ ਤਾਲਮੇਲ ਕਮੇਟੀ ਦੇ ਮੈਂਬਰ।
Advertisement

ਬਾਇਓ ਗੈਸ ਪਲਾਂਟ ਵਿਰੋਧੀ ਸੰਘਰਸ਼ ਤਾਲਮੇਲ ਕਮੇਟੀ ਦੀ 5 ਜੁਲਾਈ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੇ ਫ਼ੈਸਲੇ ਮੁਤਾਬਿਕ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਕਾਰੀ ਤੇ ਤਾਲਮੇਲ ਕਮੇਟੀ ਦੇ ਮਾਹਿਰਾਂ ਨੇ ਹਿੱਸਾ ਲਿਆ। ਬੱਚਤ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਤਾਲਮੇਲ ਕਮੇਟੀ ਨੇ ਆਪਣਾ ਵਿਚਾਰ ਠੋਸ ਰੂਪ ਵਿੱਚ ਰੱਖਣ ਦੀ ਕੋਸ਼ਿਸ ਕੀਤੀ ਕਿ ਇਹ ਬਾਇਓਗੈਸ ਪਲਾਂਟ ਜਨਸਿਹਤ, ਵਾਤਾਵਰਨ ਅਤੇ ਖੇਤੀ ਲਈ ਬੇਹੱਦ ਨੁਕਸਾਨ ਜਨਕ ਹਨ ਇਸ ਲਈ ਇਨ੍ਹਾਂ ਤੋ ਰੋਕ ਲਗਾਈ ਜਾਵੇ।

ਮੀਟਿੰਗ ਵਿੱਚ ਮੁੱਖ ਤੌਰ ’ਤੇ ਅਖਾੜਾ ਬਾਇਓਗੈਸ ਪਲਾਂਟ ਦੀ ਪ੍ਰਾਜੈਕਟ ਰਿਪੋਰਟ ’ਤੇ ਵਿਚਾਰ ਚਰਚਾ ਤੋਂ ਬਾਅਦ ਇਸ ਰਿਪੋਰਟ ਵਿੱਚਲੀਆਂ ਖਾਮੀਆਂ ਤਾਲਮੇਲ ਕਮੇਟੀ ਨੇ ਉਜਾਗਰ ਕੀਤੀਆਂ। ਮੀਟਿੰਗ ਵਿੱਚ ਅਖਾੜਾ ਬਾਇਓਗੈਸ ਫੈਕਟਰੀ ਦੇ ਜ਼ੀਰੋ ਲਿਕੁਇਡ ਡਿਸਚਾਰਜ ਹੋਣ, ਗੋਹੇ ਦੇ ਇੱਕਤਰੀਕਰਨ, ਇਸ ਪਲਾਂਟ ਦੀ ਕੈਟਾਗਰੀ ਬਦਲਣ, ਵਸੋਂ ਤੋਂ ਦੂਰੀ, ਪਾਣੀ ਦੀ ਬੇਤਹਾਸ਼ਾ ਵਰਤੋਂ ਨਾਲ ਪਹਿਲਾਂ ਹੀ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਇਲਾਕੇ ਵਿੱਚ ਇਸ ਪਲਾਂਟ ਦੇ ਲੱਗਣ ਨਾਲ ਪਾਣੀ ਦਾ ਪੱਧਰ ਡਿੱਗਣ, ਪਲਾਂਟ ਵਿੱਚ ਵਰਤੇ ਜਾਣ ਵਾਲੇ ਪਾਣੀ ਦੇ ਬਕਾਏ ਨੂੰ ਧਰਤੀ ਵਿੱਚ ਖਪਾਉਣ, ਪੰਚਾਇਤ ਜਾਂ ਗਰਾਮ ਸਭਾ ਤੋਂ ਮਨਜੂਰੀ ਲੈਣ ਆਦਿ ਨੁਕਤਿਆਂ ’ਤੇ ਵਿਸਥਾਰਤ ਚਰਚਾ ਹੋਈ।

Advertisement

ਮੀਟਿੰਗ ਦੌਰਾਨ ਇਹ ਮੁੱਦਾ ਵੀ ਮੁੱਖ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਕਿ ਪਲਾਂਟਾਂ ਵਿੱਚ ਗੈਸ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਗੋਬਰ, ਪਰਾਲੀ, ਨੈਪਿਅਰ ਘਾਹ, ਬਾਜਰਾ ਅਤੇ ਗੰਨਾ ਆਦਿ ਫ਼ਸਲਾਂ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਰਸਾਇਣਾ ਦਾ ਅਸਰ ਰਹੇਗਾ ਜੋ ਹਵਾ ਤੇ ਧਰਤੀ ਵਿੱਚ ਜਾਵੇਗਾ ਤੇ ਗੰਭੀਰ ਬੀਮਾਰੀਆਂ ਪੈਦਾ ਕਰੇਗਾ।

ਮੀਟਿੰਗ ਦੌਰਾਨ ਸਰਕਾਰ ਵੱਲੋਂ ਡਾ. ਗੋਰਵ ਕੇਡਿਆ, ਡਾ. ਕਰਨਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਬਰਾੜ, ਡਾ. ਰਾਕੇਸ਼ ਕਪੂਰ, ਡਾ. ਤਾਰਿਕ ਮੰਡਲ, ਡਾ. ਵਿਰੇੰਦਰ ਵਿਜੈ ਅਤੇ ਪੇਡਾ ਚੀਫ਼ ਡਾ. ਮਾਲਿਨੀ ਸ਼ਾਮਲ ਹੋਏ। ਜਦਕਿ ਤਾਲਮੇਲ ਕਮੇਟੀ ਵੱਲੋਂ ਡਾ. ਪਿਆਰਾ ਲਾਲ ਗਰਗ, ਡਾ. ਜਸਬੀਰ ਸਿੰਘ ਅੋਲਖ , ਪ੍ਰੋ. ਜਗਮੋਹਨ ਸਿੰਘ, ਡਾ. ਵੀਕੇ ਸੈਣੀ, ਡਾ. ਬਲਵਿੰਦਰ ਸਿੰਘ ਔਲਖ, ਡਾ. ਬਲਜਿੰਦਰ ਸਿੰਘ ਬਠਿੰਡਾ, ਡਾ. ਸਤਨਾਮ ਸਿੰਘ ਅਜਨਾਲਾ ਤੋ ਬਿਨਾਂ ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ, ਕਾ. ਲੱਛਮਣ ਸਿੰਘ , ਗੁਰਤੇਜ ਸਿੰਘ ਅਖਾੜਾ, ਹਰਮੇਲ ਸਿੰਘ ਮੁਸ਼ਕਾਬਾਦ ਅਤੇ ਹਰਪਾਲ ਸਿੰਘ ਬੱਗਾ ਕਲਾਂ ਤੇ ਹੋਰ ਹਾਜ਼ਰ ਸਨ। ਤਾਲਮੇਲ ਕਮੇਟੀ ਵੱਲੋਂ ਉਠਾਏ ਗਏ ਨੁਕਤਿਆਂ ਤੇ ਅਗਲੀ ਮੀਟਿੰਗ ਵਿੱਚ ਵੀ ਬਹਿਸ ਜਾਰੀ ਰਹੇਗੀ।

Advertisement
×