ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਪੰਜਾਬ ਅਤੇ ਹਿਮਾਚਲ ਦੇ ਇੰਚਾਰਜ ਮਨਜੋਤ ਸਿੰਘ ਗਰੇਵਾਲ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ। ਜਿਸ ਵਿੱਚ ਸੂਬਾਈ ਆਗੂਆਂ ਜਗਜੀਤ ਸਿੰਘ ਅਰੋੜਾ, ਰੋਸ਼ਨ ਸਿੰਘ ਸਾਗਰ ਅਤੇ ਕੈਪਟਨ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਜਥੇਬੰਦੀ ਦੇ ਸਰਗਰਮ ਆਗੂ ਸੁਲੱਖਣ ਸਿੰਘ ਮੰਡ ਚੌਂਤਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੁਲੱਖਣ ਸਿੰਘ ਬਹੁਤ ਹੀ ਇਮਾਨਦਾਰ, ਨੇਕ ਅਤੇ ਮਿਹਨਤੀ ਆਗੂਆਂ ਵਿੱਚੋਂ ਇੱਕ ਹਨ ਜੋ ਲੰਬੇ ਸਮੇਂ ਤੋਂ ਨਿਰਸਵਾਰਥ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਾਥੀਆਂ ਸਮੇਤ ਪੰਜਾਬ ਦੀ ਟੀਮ ਨਾਲ ਮਿਲ ਕੇ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ।
ਇਸ ਮੌਕੇ ਸੁਲੱਖਣ ਸਿੰਘ ਮੰਡ ਨੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਮੀਟਿੰਗ ਦੌਰਾਨ ਮਨਜੋਤ ਸਿੰਘ ਗਰੇਵਾਲ ਨੇ ਜਗਜੀਤ ਸਿੰਘ ਅਰੋੜਾ ਅਤੇ ਰੋਸ਼ਨ ਸਿੰਘ ਸਾਗਰ ਨੂੰ ਜ਼ਿੰਮੇਵਾਰੀ ਦਿੱਤੀ ਕਿ ਉਹ ਜਲਦੀ ਤੋਂ ਜਲਦੀ ਪੰਜਾਬ ਭਰ ਤੋਂ ਜ਼ਿਲ੍ਹਾ ਪੱਧਰੀ ਜ਼ਿੰਮੇਵਾਰੀਆਂ ਲੈਣ ਵਾਲਿਆਂ ਦੇ ਨਾਮ ਪਾਰਟੀ ਪੱਧਰ ਤੇ ਰੱਖਣ ਤਾਂ ਜੋ ਯੋਗ ਆਗੂਆਂ ਨੂੰ ਚੁਣ ਕੇ ਪ੍ਰਵਾਨਗੀ ਦਿੱਤੀ ਜਾ ਸਕੇ।
ਮਇਸ ਮੌਕੇ ਸੁਖਦੇਵ ਸਿੰਘ ਕਨੀਜਾ ਨੇ ਯੂਨੀਅਨ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਕਈ ਆਗੂਆਂ ਨੇ ਆਪੋ ਆਪਣੇ ਇਲਾਕਿਆਂ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਲੋਕ ਸਮੱਸਿਆਵਾਂ ਸਬੰਧੀ ਵੀ ਗੱਲਬਾਤ ਕੀਤੀ। ਜਿਸ ਸਬੰਧੀ ਸੀਨੀਅਰ ਆਗੂਆਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ ਭਮਾਂ ਕਲਾਂ, ਹਰਜੀਤ ਸਿੰਘ ਖੰਨਾ, ਸੁਖਦੇਵ ਸਿੰਘ ਕਨੀਜਾ, ਮਲਕੀਤ ਸਿੰਘ ਵਾਲੀਆ, ਹਰਦੀਪ ਸਿੰਘ ਬਾਜੜਾ, ਗੁਰਮੇਜ ਸਿੰਘ ਸਾਹਨੇਵਾਲ, ਕਰਮਜੀਤ ਸਿੰਘ ਸੰਧੂ ਅਤੇ ਨਰਿੰਦਰ ਸਿੰਘ ਹਲਕਾ ਗਿੱਲ ਵੀ ਹਾਜ਼ਰ ਸਨ।