ਰਾੜਾ ਸਾਹਿਬ ਹਸਪਤਾਲ ’ਚ ਮੈਡੀਕਲ ਜਾਂਚ ਕੈਂਪ ਪਹਿਲੀ ਤੋਂ
ਸੰਤ ਈਸ਼ਰ ਸਿੰਘ ਮੈਮੋਰੀਅਲ ਹਸਪਤਾਲ ਰਾੜਾ ਸਾਹਿਬ ਵਿੱਚ ਪਹਿਲੀ ਅਗਸਤ ਤੋਂ 31 ਅਗਸਤ 2025 ਤੱਕ ਮੌਜੂਦਾ ਮੁੱਖੀ ਸੰਤ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਬੀਮਾਰੀਆਂ ਦੀ ਜਾਂਚ ਸਬੰਧੀ ਕੈਂਪ ਲਾਇਆ ਜਾ ਰਿਹਾ ਹੈ। ਇਹ ਕੈਂਪ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਟਰੱਸਟੀ ਭਾਈ ਮਲਕੀਤ ਸਿੰਘ ਪਨੇਸਰ ਨੇ ਦੱਸਿਆ ਕਿ ਕੈਂਪ ਵਿੱਚ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ਗਿੱਲ, ਜਨਾਨਾ ਰੋਗਾਂ ਦੇ ਮਾਹਿਰ ਡਾ. ਜੀਨੀ ਚੀਮਾ, ਜਰਨਲ ਅਤੇ ਲੈਪੋਸਕੋਪਿਕ ਸਰਜਨ ਡਾ. ਪ੍ਰੋ ਰਿੱਕੀ ਸਿੰਗਲ, ਮੈਡੀਸਨ ਵਿਭਾਗ ਦੇ ਡਾ. ਚਰਨਜੀਤ ਸਿੰਘ, ਅੱਖਾਂ ਦੇ ਮਾਹਿਰ ਡਾ. ਅੰਜਨਾ ਸੱਚਦੇਵ ਗੁਪਤਾ, ਦੰਦਾਂ ਦੇ ਮਾਹਿਰ ਡਾ. ਅਭਿਨਵ ਅਨੇਜਾ, ਬੱਚਿਆਂ ਦੇ ਮਾਹਿਰ ਡਾ. ਤਰੁਣ ਕੁਮਾਰ ਸ਼ਰਮਾ, ਯਰੋਲੌਜਿਸਟ ਡਾ. ਅਵਰੀਨ ਸਿੰਘ ਮਰੀਜ਼ਾਂ ਦੀ ਜਾਂਚ ਕਰਕੇ ਲੋੜਵੰਦਾਂ ਦਾ ਇਲਾਜ ਕਰਨਗੇ। ਹਸਪਤਾਲ ਦੇ ਚੀਫ ਆਪਰੇਟਿੰਗ ਅਫਸਰ ਡਾ. ਹਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਕੈਂਪ ਦੌਰਾਨ ਹਰ ਤਰ੍ਹਾਂ ਦੇ ਬਲੱਡ ਟੈਸਟਾਂ ਅਤੇ ਅਲਟਰਾਸਾਊਂਡ ਸਕੈਨ ਤੇ 25 ਫ਼ੀਸਦ ਤੱਕ ਦੀ ਛੂਟ ਹੋਵੇਗੀ ਅਤੇ ਨਾਰਮਲ ਡਿਲੀਵਰੀ ਬਿਲਕੁਲ ਮੁਫ਼ਤ ਹੋਵੇਗੀ। ਟਰੱਸਟੀ ਮਲਕੀਤ ਸਿੰਘ ਪਨੇਸਰ ਨੇ ਅੱਗੇ ਦੱਸਿਆ ਕਿ ਆਯੂਸ਼ਮਾਨ ਕਾਰਡ ਤੇ ਹੋਣ ਵਾਲੇ ਇਲਾਜ ਤੋਂ ਇਲਾਵਾ ਹਰ ਤਰ੍ਹਾਂ ਦੀ ਮੈਡੀਕਲ ਇੰਨਸ਼ੋਰੈਂਸ ਵੀ ਉਪਲੱਬਧ ਹੈ।