ਰਾੜਾ ਸਾਹਿਬ ਹਸਪਤਾਲ ’ਚ ਮੈਡੀਕਲ ਕੈਂਪ ਸ਼ੁਰੂ
ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਸੰਤ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਰਾੜਾ ਸਾਹਿਬ ਹਸਪਤਾਲ ਵੱਲੋਂ ਲਗਾਇਆ ਜਾ ਰਹੇ ਮੈਡੀਕਲ ਕੈਂਪ ਦਾ ਉਦਘਾਟਨ ਗੁਰੂ-ਘਰ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਕੀਤਾ। ਇਹ ਕੈਂਪ 31 ਅਗਸਤ ਤੱਕ ਚੱਲੇਗਾ...
Advertisement
ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਸੰਤ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਰਾੜਾ ਸਾਹਿਬ ਹਸਪਤਾਲ ਵੱਲੋਂ ਲਗਾਇਆ ਜਾ ਰਹੇ ਮੈਡੀਕਲ ਕੈਂਪ ਦਾ ਉਦਘਾਟਨ ਗੁਰੂ-ਘਰ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਕੇ ਕੀਤਾ। ਇਹ ਕੈਂਪ 31 ਅਗਸਤ ਤੱਕ ਚੱਲੇਗਾ ਜਿਸ ਵਿੱਚ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ਗਿੱਲ, ਜਨਾਨਾ ਰੋਗਾਂ ਦੇ ਮਾਹਿਰ ਡਾ. ਜੀਨੀ ਚੀਮਾ, ਜਰਨਲ ਅਤੇ ਲੈਪੋਸਕੋਪਿਕ ਸਰਜਨ ਡਾ. ਪ੍ਰੋ ਰਿੱਕੀ ਸਿੰਗਲ, ਮੈਡੀਸਨ ਵਿਭਾਗ ਦੇ ਡਾ. ਚਰਨਜੀਤ ਸਿੰਘ, ਅੱਖਾਂ ਦੇ ਮਾਹਿਰ ਡਾ. ਅੰਜਨਾ ਸੱਚਦੇਵ ਗੁਪਤਾ, ਦੰਦਾਂ ਦੇ ਮਾਹਿਰ ਡਾ. ਅਭਿਨਵ ਅਨੇਜਾ, ਬੱਚਿਆਂ ਦੇ ਮਾਹਿਰ ਡਾ. ਤਰੁਣ ਕੁਮਾਰ ਸ਼ਰਮਾ, ਯਰੋਲੌਜਿਸਟ ਡਾ. ਅਵਰੀਨ ਸਿੰਘ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਲੋੜਵੰਦਾਂ ਨੂੰ ਇਲਾਜ ਮੁਹੱਈਆ ਕਰਵਾਉਣਗੇ।
Advertisement
Advertisement
×