ਮੈਕਸ ਸਕੂਲ ਦੀ ਮਹਿਕਦੀਪ ਨੂੰ ਸ਼ਾਟਪੁੱਟ ’ਚ ਸੋਨ ਤਗ਼ਮਾ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਮਹਿਕਦੀਪ ਕੌਰ ਨੇ ਸ਼ਾਹੀ ਸਪੋਰਟਸ ਕਾਲਜ, ਸਮਰਾਲਾ ਵਿੱਚ ਕਰਵਾਈ 69ਵੀਂ ਸਾਲਾਨਾ ਐਥਲੈਟਿਕ ਮੀਟ (ਜ਼ੋਨਲ ਪੱਧਰ) ਵਿੱਚ ਅੰਡਰ-19 ਸ਼੍ਰੇਣੀ ਦੇ ਸ਼ਾਟ ਪੁੱਟ ਮੁਕਾਬਲੇ ਵਿੱਚ ਸੁਨਹਿਰੀ ਤਗ਼ਮਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।...
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਮਹਿਕਦੀਪ ਕੌਰ ਨੇ ਸ਼ਾਹੀ ਸਪੋਰਟਸ ਕਾਲਜ, ਸਮਰਾਲਾ ਵਿੱਚ ਕਰਵਾਈ 69ਵੀਂ ਸਾਲਾਨਾ ਐਥਲੈਟਿਕ ਮੀਟ (ਜ਼ੋਨਲ ਪੱਧਰ) ਵਿੱਚ ਅੰਡਰ-19 ਸ਼੍ਰੇਣੀ ਦੇ ਸ਼ਾਟ ਪੁੱਟ ਮੁਕਾਬਲੇ ਵਿੱਚ ਸੁਨਹਿਰੀ ਤਗ਼ਮਾ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਉਸਦਾ ਸ਼ਾਨਦਾਰ ਪ੍ਰਦਰਸ਼ਨ ਉਸਦੀ ਖੇਡ ਪ੍ਰਤੀ ਸਮਰਪਣ ਭਾਵਨਾ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਦਾ ਨਤੀਜਾ ਹੈ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਮਹਿਕਦੀਪ ਨੂੰ ਉਸਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਖੇਡ ਅਧਿਆਪਕਾਂ ਦੁਆਰਾ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਨੂੰ ਤਰਾਸ਼ਣ ਵਿਚ ਕੀਤੀ ਮਿਹਨਤ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਸਰਗਰਮ ਭਾਗ ਲੈਣ ਲਈ ਉਤਸ਼ਾਹਿਤ ਕੀਤਾ, ਕਿਉਂਕਿ ਇਹ ਆਤਮ-ਵਿਸ਼ਵਾਸ, ਧੀਰਜ ਅਤੇ ਸਹਿਯੋਗ ਸਰੀਰ ਨੂੰ ਮਜ਼ਬੂਤ ਤੇ ਮਨ ਨੂੰ ਇਕਾਗਰ ਕਰਦੀਆਂ ਹਨ। ਸਕੂਲ ਸਟਾਫ਼ ਅਤੇ ਮੈਨੇਜਮੈਂਟ ਨੇ ਇਸ ਸਫਲਤਾ ਤੇ ਮਾਣ ਮਹਿਸੂਸ ਕਰਦਿਆਂ ਮਹਿਕਦੀਪ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਦੂਸਰੇ ਵਿਦਿਆਰਥੀਆਂ ਨੂੰ ਵੀ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।