ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਕਰਵਾਏ ਹੈਂਡਬਾਲ ਟੂਰਨਾਮੈਂਟ ਵਿੱਚ ਕਈ ਸਕੂਲਾਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਹ ਟੂਰਨਾਮੈਂਟ ਅੰਡਰ-14, ਅੰਡਰ-17 ਅਤੇ ਅੰਡਰ-19 ਸ਼੍ਰੇਣੀਆਂ ਵਿੱਚ ਖੇਡਿਆ ਗਿਆ। ਇਸ ਦੌਰਾਨ ਨੌਜਵਾਨ ਖਿਡਾਰੀਆਂ ਨੇ ਖੇਡ ਭਾਵਨਾ ਨੂੰ ਸਮਰਪਿਤ ਹੋ ਕੇ ਆਪਸੀ ਮਿਲਵਰਤਨ, ਸਹਿਯੋਗ ਦੀ ਅਦੁੱਤੀ ਮਿਸਾਲ ਪੇਸ਼ ਕੀਤੀ। ਸਮਰਾਲਾ ਦੇ ਕਿੰਡਰਗਾਰਟਨ ਸਕੂਲ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਟੀਮ ਕੋਆਰਡੀਨੇਸ਼ਨ ਰਾਹੀਂ ਪਹਿਲਾ ਸਥਾਨ ਹਾਸਲ ਕਰਦਿਆਂ ਹਰ ਸ਼੍ਰੇਣੀ ਵਿੱਚ ਆਪਣੀ ਦਬਦਬਾ ਕਾਇਮ ਰੱਖਿਆ।
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਨੇ ਖੇਡ ਵਿੱਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਵਧੀਆ ਖੇਡ ਭਾਵਨਾ ਤੇ ਉਤਸ਼ਾਹ ਨਾਲ ਸਰਕਾਰੀ ਸਕੂਲ ਚੌਂਤਾ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਟੂਰਨਾਮੈਂਟ ਰਾਹੀਂ ਵਿਦਿਆਰਥੀਆਂ ਵਿਚ ਜੋਸ਼ ਅਤੇ ਉਤਸ਼ਾਹ ਦੀ ਝਲਕ ਦੇਖਣ ਮਿਲੀ, ਇਸ ਦੇ ਨਾਲ ਹੀ ਸਰੀਰਕ ਤੰਦਰੁਸਤੀ ਅਤੇ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਟੀਮ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਟੀਮ ਕੋਆਰਡੀਨੇਸ਼ਨ ’ਤੇ ਫ਼ਖ਼ਰ ਮਹਿਸੂਸ ਕੀਤਾ। ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਦੀ ਪ੍ਰਬੰਧਕੀ ਟੀਮ ਨੇ ਸਾਰੇ ਭਾਗੀਦਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਤਰ੍ਹਾਂ ਦੇ ਉਭਰਦੇ ਖਿਡਾਰੀਆਂ ਲਈ ਇਹ ਕੀਮਤੀ ਮੰਚ ਉਪਲਬਧ ਕਰਵਾਉਣ ਲਈ ਆਯੋਜਕਾਂ ਪ੍ਰਤੀ ਧੰਨਵਾਦ ਜਤਾਇਆ।