ਕਾਲਜ ਵਿੱਚ ਗਣਿਤ ਕੁਇਜ਼
ਇਥੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿੱਚ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਦੀ ਅਗਵਾਈ ਹੇਠ ਗਣਿਤ ਵਿਭਾਗ ਵੱਲੋ ‘ਗਣਿਤ ਕੁਇੱਜ਼’ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕੁੱਲ ਪੰਜ ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚ ਬੀ ਸੀ ਏ ਭਾਗ...
Advertisement
ਇਥੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿੱਚ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਦੀ ਅਗਵਾਈ ਹੇਠ ਗਣਿਤ ਵਿਭਾਗ ਵੱਲੋ ‘ਗਣਿਤ ਕੁਇੱਜ਼’ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕੁੱਲ ਪੰਜ ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚ ਬੀ ਸੀ ਏ ਭਾਗ ਪਹਿਲਾ, ਬੀ ਸੀ ਏ ਭਾਗ ਦੂਜਾ, ਬੀ ਸੀ ਏ ਭਾਗ ਤੀਜਾ, ਬੀ ਕਾਮ ਭਾਗ ਦੂਜਾ, ਅਤੇ ਬੀ ਏ ਦੀਆਂ ਵਿਦਿਆਰਥਣਾਂ ਸ਼ਾਮਿਲ ਸਨ। ਮੁਕਾਬਲਾ ਦੋ ਟੀਮਾਂ ਵਿਚਕਾਰ ਟਾਈ ਰਿਹਾ। ਕਾਲਜ ਪ੍ਰਿੰਸੀਪਲ ਡਾ. ਰਾਜਿੰਦਰ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਤਮ ਵਿਸ਼ਵਾਸ ਨਾਲ ਗਣਿਤ ਦੀ ਦੁਨੀਆਂ ਦੀ ਪੜਚੋਲ ਕਰਦੇ ਰਹਿਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਗਣਿਤ ਕੇਵਲ ਇੱਕ ਵਿਸ਼ਾ ਹੀ ਨਹੀ ਸਗੋਂ ਇਹ ਤਰਕਪੂਰਨ ਸੋਚ ਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਨੂੰ ਵੀ ਵਿਕਸਤ ਕਰਦਾ ਹੈ। ਇਸ ਮੌਕੇ ਮਿਸ ਜਸਪ੍ਰੀਤ ਕੌਰ ਅਤੇ ਮਿਸ ਨਵਨੀਤ ਕੌਰ ਵੀ ਮੌਜੂਦ ਸਨ।
Advertisement
Advertisement
×

