ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 14 ਜੁਲਾਈ
ਭਾਰਤੀ ਕਮਿਊਨਿਸਟ ਪਾਰਟੀ ਦੀ ਸ਼ਤਾਬਦੀ (1925-2025) ਮੌਕੇ ’ਤੇ ਦੇਸ਼ ਦੀ ਏਕਤਾ-ਅਖੰਡਤਾ ਅਤੇ ਸਮਾਜਿਕ ਆਰਥਿਕ ਨਿਆਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੇ ਕਾਮਰੇਡ ਹਰਪਾਲ ਸਿੰਘ ਮਜਾਲੀਆਂ ਦੀ 5ਵੀਂ ਬਰਸੀ ਮੌਕੇ ਇਥੋਂ ਦੀ ਧਰਮਸ਼ਾਲਾ ਵਿੱਚ ਯਾਦਗਾਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੀਪੀਆਈ ਪੰਜਾਬ ਸੂਬਾ ਸਕੱਤਰ ਬੰਤ ਬਰਾੜ, ਡੀਪੀ ਮੌੜ, ਉੱਘੇ ਚਿੰਤਕ ਸਤਨਾਮ ਸਿੰਘ ਚਾਨਾ, ਗੁਲਜ਼ਾਰ ਸਿੰਘ ਗੌਰੀਆ, ਡਾ.ਅਰੁਣ ਮਿੱਤਰਾ, ਚਮਕੌਰ ਸਿੰਘ ਬਰਮੀ, ਰਣਜੀਤ ਕੌਰ, ਮਨਮੋਹਣ ਸਿੰਘ, ਜੋਗਾ ਸਿੰਘ, ਐਡਵੋਕੇਟ ਸਰਿਦਿਰਪਾਲ ਸੂਦ, ਨਿਰੰਜਣ ਸਿੰਘ ਧੀਰ, ਭਗਵਾਨ ਸਿੰਘ, ਜਗਦੀਸ਼ ਬੌਬੀ, ਐਡਵੋਕੇਟ ਪਰਮਜੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਸ ਮੌਕੇ ਸ੍ਰੀ ਬਰਾੜ ਨੇ ਦੱਸਿਆ ਕਿ ਮਜਾਲੀਆ ਕਾਲਜ ਸਮੇਂ ਬਹੁਤ ਮਿਹਨਤੀ ਵਿਦਿਆਰਥੀ ਅਤੇ ਬਾਅਦ ਵਿਚ ਟ੍ਰੇਡ ਯੂਨੀਅਨ ਦੇ ਆਗੂ ਸਨ ਜਦੋਂ ਅਤਿਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰੀ ਤਾਂ ਉਨ੍ਹਾਂ ਨੂੰ ਗੰਭੀਰ ਕਸ਼ਟਾਂ ਵਿੱਚੋਂ ਗੁਜ਼ਰਨਾ ਪਿਆ ਜੋ 30 ਸਾਲ ਵੀਲ੍ਹ ਚੇਅਰ ਤੇ ਰਹੇ ਪਰ ਬਾਅਦ ਵਿਚ ਫ਼ਿਰ ਯੂਨੀਅਨ ਦਫ਼ਤਰ ਵਿਚ ਬੈਠ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਸਾਮਰਾਜੀ ਸਾਜਿਸ਼ਾਂ ਬਹੁਤ ਵੱਧ ਗਈਆਂ ਹਨ ਅਤੇ ਸਾਡ ਦੇਸ਼ ਅੰਦਰ ਬੈਠੀ ਮੋਦੀ ਸਰਕਾਰ ਉਨ੍ਹਾਂ ਦੀ ਸੇਵਾ ਕਰਨ ਵਿਚ ਲੱਗੀ ਹੋਈ ਹੈ ਅਤੇ ਦੇਸ਼ ਵਿਚ ਫੁੱਟ ਪਾਉ ਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ। ਸਤਨਾਮ ਸਿੰਘ ਚਾਨਾ ਨੇ ਮਜਾਲੀਆ ਦੇ ਅਣਥੱਕ ਮਿਹਨਤ ਕਰਨ ਦੇ ਜ਼ਜ਼ਬੇ ਨੂੰ ਯਾਦ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਅੰਦੋਲਨ ਦੌਰਾਨ ਉਨ੍ਹਾਂ ਕਦੇ ਵੀ ਮੂੰਹ ਪਿੱਛੇ ਨਹੀਂ ਮੋੜਿਆ। ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਹੋਰ ਕਾਮਿਆਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਇਸ ਲਈ ਅੱਜ ਕਾਮਰੇਡ ਹਰਪਾਲ ਸਿੰਘ ਵਰਗੇ ਸਿਰੜੀ ਆਗੂਆਂ ਦੀ ਲੋੜ ਮਹਿਸੂਸ ਹੁੰਦੀ ਹੈ। ਗੁਲਜ਼ਾਰ ਗੋਰੀਆ ਨੇ ਕਿਹਾ ਕਿ ਦੇਸ਼ ਵਿਚ ਖੇਤ, ਮਨਰੇਗਾ ਅਤੇ ਹੋਰ ਮਜ਼ਦੂਰ ਜੱਥੇਬੰਦੀਆਂ ਨੂੰ ਸੰਘਰਸ਼ ਜ਼ੋਰ ਸ਼ੋਰ ਨਾਲ ਅੱਗੇ ਵਧਾਉਣ ਦੀ ਲੋੜ ਹੈ। ਡਾ.ਅਰੁਣ ਨੇ ਕਿਹਾ ਕਿ ਹਰ ਪੱਖੋਂ ਅਸਫ਼ਲ ਹੋ ਚੁੱਕੀ ਸਰਕਾਰ ਸਮਾਜ ਵਿਚ ਫ਼ਿਰਕੂ ਲੀਹਾਂ ਤੇ ਵੰਡੀਆਂ ਪਾ ਕੇ ਰਾਜ ਕਰਨਾ ਚਾਹੁੰਦੀ ਹੈ। ਇਸ ਦੌਰਾਨ ਕਾਮਰੇਡ ਰਮੇਸ਼ ਕੁਮਾਰ ਰਤਨ, ਜਸਵੀਰ ਝੱਜ, ਡਾ.ਰਜਿੰਦਰਪਾਲ ਸਿੰਘ ਔਲਖ, ਸੁਦਰਸ਼ਰਨ ਪੱਪੂ ਨੇ ਵੀ ਆਪਣੇ ਵਿਚਾਰ ਰੱਖੇ। ਕੇਵਲ ਸਿੰਘ ਮਜਾਲੀਆ ਨੇ ਇਨਕਬਾਲੀ ਗੀਤ ਪੇਸ਼ ਕੀਤਾ। ਕਾਮਰੇਡ ਹਰਪਾਲ ਸਿੰਘ ਦੇ ਸਪੁੱਤਰ ਅਮਨਪ੍ਰੀਤ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾਂ ਪਾਰਟੀ ਨਾਲ ਖੜ੍ਹਾ ਰਹੇਗਾ। ਮੰਚ ਸੰਚਾਲਨ ਦੀ ਭੂਮਿਕਾ ਐਮਐਸ.ਭਾਟੀਆ ਨੇ ਬਾਖੂਬੀ ਨਿਭਾਈ। ਇਸ ਮੌਕੇ ਚੰਨਪ੍ਰੀਤ ਕੌਰ, ਮਨੂੰ ਬੁਆਣੀ, ਸ਼ਿਵਕਰਨ ਸਿੰਘ ਗਰੇਵਾਲ, ਹਰਭੂਲ ਸਿੰਘ, ਬਚਿੱਤਰ ਸਿੰਘ, ਜੰਗ ਸਿੰਘ, ਨਛੱਤਰ ਸਿੰਘ, ਪ੍ਰਿੰਸੀਪਲ ਜਗਜੀਤ ਸਿੰਘ, ਵਰਿੰਦਰ ਸਿੰਘ, ਹਰਪ੍ਰੀਤ ਕੌਰ, ਸਵਰਨ ਸਿੰਘ, ਦਰਬਾਰਾ ਸਿੰਘ, ਅਮਰਜੀਤ ਸਿੰਘ, ਕਰਮ ਸਿੰਘ, ਹਰਮਿੰਦਰ ਸੇਠ, ਗੁਰਮੀਤ ਸਿੰਘ ਤੇ ਹੋਰ ਹਾਜ਼ਰ ਸਨ।