ਮਾਰਕੀਟ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਨਿਗਮ ਕਮਿਸ਼ਨਰ ਨਾਲ ਮੁਲਾਕਾਤ
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਐਸੋਸੀਏਸ਼ਨ ਦੇ ਇੱਕ ਵਫ਼ਦ ਨੇ ਨਗਰ ਨਿਗਮ ਜ਼ੋਨ ਸੀ ਦੇ ਜ਼ੋਨਲ ਕਮਿਸ਼ਨਰ ਗੁਰਪਾਲ ਸਿੰਘ ਨਾਲ ਮੁਲਾਕਾਤ ਕਰਕੇ ਮਾਰਕੀਟ ਵਿੱਚ ਸਹੂਲਤਾਂ ਦੀ ਮੰਗ ਕੀਤੀ।
ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਵਾਲੇ ਵਫ਼ਦ ਵਿੱਚ ਇਲਾਕਾ ਕੌਂਸਲਰ ਪਰਮਿੰਦਰ ਸਿੰਘ ਸੋਮਾ ਵੀ ਹਾਜ਼ਰ ਸਨ। ਇਸ ਮੌਕੇ ਸਲੂਜਾ ਨੇ ਜ਼ੋਨਲ ਕਮਿਸ਼ਨਰ ਨਾਲ ਮਾਰਕੀਟ ਦੀਆਂ ਸਮੱਸਿਆਂਵਾਂ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਮੰਗ ਪੱਤਰ ਵੀ ਦਿੱਤਾ।
ਸ੍ਰੀ ਸਲੂਜਾ ਨੇ ਦੱਸਿਆ ਕਿ ਮਾਰਕੀਟ ਦੀਆਂ ਦੁਕਾਨਾਂ ਦੇ ਉਪਰਲੇ ਹਿੱਸੇ ਦੀ ਹਾਲਤ ਖ਼ਸਤਾ ਬਣੀ ਹੋਈ ਹੈ ਅਤੇ ਕਈ ਵਾਰ ਇਸਦੇ ਕੁੱਝ ਹਿੱਸੇ ਹੇਠਾਂ ਡਿੱਗ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸਦੀ ਮੁਰੰਮਤ ਫੌਰੀ ਤੌਰ ਤੇ ਕਰਵਾਈ ਜਾਵੇ ਤਾਂ ਕਿ ਕੋਈ ਹਾਦਸਾ ਨਾਂ ਵਾਪਰ ਜਾਵੇ। ਉਨ੍ਹਾਂ ਦੁਕਾਨਾਂ ਦੇ ਉਪਰਲੇ ਹਿੱਸੇ ਵਿੱਚ ਲੰਬੇ ਸਮੇਂ ਤੋਂ ਖਾਲੀ ਪਏ ਕਮਰਿਆਂ ਨੂੰ ਹੇਠਲੇ ਦੁਕਾਨਦਾਰਾਂ ਨੂੰ ਜਾਇਜ਼ ਮੁੱਲ ਤੇ ਅਲਾਟ ਕਰਨ ਦੀ ਅਪੀਲ ਕੀਤੀ। ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਸ਼ਹੀਦ ਸਰਾਭਾ ਦੇ ਨਾਮ ਤੇ ਬਣੀ ਇਸ ਮਾਰਕੀਟ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਇੱਕ ਬੁੱਤ ਲਗਾਇਆ ਜਾਵੇ। ਇਸ ਸਮੇਂ ਰਾਜੀਵ ਬਾਂਸਲ, ਪ੍ਰਿਤਪਾਲ ਸਿੰਘ ਡੰਗ, ਜਤਿੰਦਰ ਸਿੰਘ ਬੋਬੀ, ਦਮਨਦੀਪ ਸਿੰਘ ਸਲੂਜਾ, ਜਤਿੰਦਰ ਸਿੰਘ ਮੱਕੜ, ਜਸਵਿੰਦਰ ਸਿੰਘ ਲਾਡੀ, ਤਰਲੋਚਨ ਸਿੰਘ ਸਹਾਰਾ, ਗੁਰਪ੍ਰੀਤ ਸਿੰਘ ਪ੍ਰੀਤ, ਇੰਦਰ ਸਿੰਘ ਡੰਗ, ਹਰਮੇਸ਼ ਮੇਸ਼ੀ, ਰਕੇਸ਼ ਕੁਮਾਰ ਰਿੰਕੂ, ਰਾਜੂ ਗਾਬਾ, ਬਲਵਿੰਦਰ ਵਿਜ, ਗੁਰਮੀਤ ਸਿੰਘ, ਪ੍ਰੀਤ ਚਾਵਲਾ ਅਤੇ ਬਾਬੂ ਰਾਮ ਨਾਥ ਆਦਿ ਵੀ ਹਾਜ਼ਰ ਸਨ।