ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿੱਲੀ ਦੇ ਭਗੋੜਿਆਂ ਦੀ ਪ੍ਰਾਹੁਣਚਾਰੀ ਕਰ ਰਹੇ ਨੇ ਮਾਨ: ਚੁੱਘ

ਭਾਜਪਾ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਮੰਗੀਟਾਂ ਵੋਟਾਂ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ। -ਫੋਟੋ: ਅਸ਼ਵਨੀ ਧੀਮਾਨ
Advertisement

ਗੁਰਿੰਦਰ ਸਿੰਘ

ਲੁਧਿਆਣਾ, 6 ਜੂਨ

Advertisement

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪੰਜਾਬ ਨੂੰ ਲਾਵਾਰਸ ਛੱਡ ਕੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਭਗੌੜਿਆਂ ਦੀ ਪਰਹੁਣਚਾਰੀ ਕਰ ਰਹੇ ਹਨ ਜਿਸ ਕਾਰਨ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਿਨ ਬਦਿਨ ਗੰਭੀਰ ਬਣ ਰਹੀ ਹੈ। ਉਹ ਅੱਜ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਕਤ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਜਿਸ ਕਾਰਨ ਜਿੱਥੇ ਵਿਕਾਸ ਦੇ ਕਾਰਜ ਰੁਕੇ ਪਏ ਹਨ ਉਥੇ ਗੈਂਗਸਟਰਵਾਦ ਦਾ ਬੋਲ ਬਾਲਾ ਹੈ ਅਤੇ ਹਰ ਰੋਜ਼ ਗੋਲੀਕਾਂਡ, ਕਤਲ, ਅਗਵਾ, ਚੋਰੀਆਂ ਤੇ ਡਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੇ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ ਦਿੱਲੀ ਤੋਂ ਭਜਾ ਦਿੱਤਾ ਹੈ ਪਰ ਦਿੱਲੀ ਦੀ ਭਗੋੜੀ ਤਿਕੜੀ ਪੰਜਾਬ ਵਿੱਚ ਖ਼ਜ਼ਾਨੇ ਨੂੰ ਲੁੱਟਣ ਲਈ ਇੱਥੇ ਡੇਰੇ ਲਾ ਕੇ ਬੈਠ ਗਈ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਰਵਿੰਦ ਕੇਜਰੀਵਾਲ, ਮਨੀਸ਼ ਸਸੋਦੀਆ ਅਤੇ ਸਤਿੰਦਰ ਜੈਨ ਹੀ ਸਾਰੀਆਂ ਸਰਕਾਰੀ ਫਾਇਲਾਂ ਵੇਖ ਕੇ ਫ਼ੈਸਲੇ ਕਰ ਰਹੇ ਹਨ ਅਤੇ ਮੁੱਖ ਮੰਤਰੀ ਨੂੰ ਹਦਾਇਤਾਂ ਦੇ ਰਹੇ ਹਨ ਜੋ ਗੈਰ ਸੰਵਿਧਾਨਕ ਕਾਰਵਾਈ ਹੈ। ਉਨ੍ਹਾਂ ਦੱਸਿਆ ਕਿ ਹਲਕਾ ਪੱਛਮੀ ਦੀ ਚੋਣ ਫ਼ੈਸਲਾਕੁਨ ਚੋਣ ਹੋਵੇਗੀ ਕਿਉਂਕਿ ਇਸ ਚੋਣ ਵਿੱਚ ਲੋਕਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਭਰਿਸ਼ਟਾਚਾਰ ਅਤੇ ਨਾਕਸ ਕੁਸ਼ਾਸਨ ਨੂੰ ਰੱਦ ਕਰਨਾ ਹੈ ਉੱਥੇ ਭਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜਮਾਨਤ ਤੇ ਰਿਹਾ ਹੋ ਕੇ ਆਏ ਲੋਕਾਂ ਨੂੰ ਵੀ ਸਬਕ ਸਿਖਾਉਣਾ ਹੈ।

ਸ੍ਰੀ ਚੁੱਘ ਨੇ ਹਲਕਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਹਲਕੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਕੰਮ ਸ਼ੁਰੂ ਕਰਨ ਦੇ ਨਾਲ ਨਾਲ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਸਰਕਾਰ ਦਾ ਗਠਨ ਕਰਨ ਲਈ ਰਾਹ ਪੱਧਰਾ ਕੀਤਾ ਜਾ ਸਕੇ। ਇਸ ਮੌਕੇ ਸੂਬਾ ਖਜਾਨਚੀ ਗੁਰਦੇਵ ਸ਼ਰਮਾ ਦੇਬੀ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਐਡਵੋਕੇਟ ਬੀਐਸ ਸਿੱਧੂ, ਸੱਭਿਆਚਾਰਕ ਸੈੱਲ ਦੇ ਪ੍ਰਧਾਨ ਹੋਬੀ ਧਾਲੀਵਾਲ, ਪਰਮਿੰਦਰ ਮਹਿਤਾ ਅਤੇ ਬਿਕਰਮਜੀਤ ਸਿੰਘ ਚੀਮਾ ਵੀ ਹਾਜ਼ਰ ਸਨ।

ਭਾਜਪਾ ਆਗੂ ਨੇ ਅਕਾਲੀ ਦਲ ’ਤੇ ਨਹੀਂ ਕੀਤੀ ਕੋਈ ਟਿੱਪਣੀ

ਤਰੁਣ ਚੁੱਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ ਪਰ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਇੱਕ ਵੀ ਲਫਜ਼ ਨਹੀਂ ਬੋਲਿਆ। ਸ੍ਰੀ ਚੁੱਘ ਨੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ’ਤੇ ਕਾਫ਼ੀ ਤਨਜ਼ ਕੱਸੇ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਗੁੱਸੈਲ ਅਤੇ ਹੰਕਾਰੀ ਤੱਕ ਕਿਹਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦਾ ਉਨ੍ਹਾਂ ਨਾਮ ਤੱਕ ਨਹੀਂ ਲਿਆ। 

Advertisement