ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰਥਾਨ ਯਾਤਰਾ ਲਈ ਗਿਆ ਵਿਅਕਤੀ 10 ਦਿਨ ਤੋਂ ਲਾਪਤਾ

ਮਨੁੱਖੀ ਸ਼ਰੀਰ ਦੇ ਮਿਲੇ ਅੰਗ, ਪੁਲੀਸ ਨੇ ਪੁੱਤਰ ਦਾ ਡੀਐਨਏ ਟੈਸਟ ਕਰਵਾਇਆ, ਜਾਂਚ ਪੈਡਿੰਗ
Advertisement

ਸ਼ਹਿਰ ਦੇ ਧੂਰੀ ਲਾਈਨ ਇਲਾਕੇ ਦਾ ਰਹਿਣ ਵਾਲਾ ਸੁਰਿੰਦਰ ਪਾਲ 10 ਦਿਨ ਪਹਿਲਾਂ ਘਰੋਂ ਅਮਰਨਾਥ ਯਾਤਰਾ ਲਈ ਗਿਆ ਸੀ ਪਰ ਯਾਤਰਾ ਦੌਰਾਨ ਹੀ ਰੇਲਪੱਤਰੀ ਨੇੜੇ ਗਾਇਬ ਹੋ ਗਿਆ। ਲਾਪਤਾ ਹੋਣ ਤੋਂ ਪਹਿਲਾਂ, ਉਸ ਨੇ ਆਪਣੇ ਪੁੱਤਰ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਹ ਆਪਣੇ ਸਾਥੀਆਂ ਤੋਂ ਵੱਖ ਹੋ ਗਿਆ ਹੈ। ਉਦੋਂ ਤੋਂ ਸੁਰਿੰਦਰ ਪਾਲ ਦਾ ਕੋਈ ਸੁਰਾਗ ਨਹੀਂ ਹੈ। ਜੰਮੂ-ਕਸ਼ਮੀਰ ਪੁਲੀਸ ਵੱਲੋਂ ਸੁਰਿੰਦਰ ਪਾਲ ਦੇ ਪਰਿਵਾਰ ਨੂੰ ਬਾਲਟਾਲ ਬੁਲਾਇਆ ਗਿਆ ਹੈ। ਉਥੇ ਪੁਲੀਸ ਨੂੰ ਮਨੁੱਖੀ ਅੰਗਾਂ ਦੇ ਕੁਝ ਟੁਕੜੇ ਮਿਲੇ ਹਨ ਜਿਸ ਮਗਰੋਂ ਪ੍ਰਸ਼ਾਸਨ ਨੇ ਪੁੱਤਰ ਦੇ ਡੀਐੱਨਏ ਸੈਂਪਲ ਲਏ ਹਨ। ਜਿਸ ਦੀ ਰਿਪੋਰਟ ਹਾਲੇ ਨਹੀਂ ਆਈ ਹੈ।

ਸੁਰਿੰਦਰਪਾਲ ਦੇ ਜਾਣਕਾਰ ਰਾਜੀਵ ਨੇ ਦੱਸਿਆ ਕਿ ਉਹ 7 ਜੁਲਾਈ ਨੂੰ ਆਪਣੇ ਸਾਥੀਆਂ ਨਾਲ ਅਮਰਨਾਥ ਜੀ ਯਾਤਰਾ ’ਤੇ ਗਿਆ ਸੀ। 8 ਜੁਲਾਈ ਨੂੰ ਉਹ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਡੋਮੇਲ ਗੇਟ ਪਾਰ ਕਰ ਗਿਆ ਸੀ। ਉਹ ਰੇਲ ਪੱਤਰੀ ਥਾਂ ਤੋਂ ਆਪਣੇ ਸਾਥੀਆਂ ਤੋਂ ਵੱਖ ਹੋ ਗਿਆ। ਸੁਰਿੰਦਰਪਾਲ ਨੇ ਇੱਕ ਸਿਪਾਹੀ ਦੇ ਫੋਨ ਤੋਂ ਆਪਣੇ ਪੁੱਤਰ ਨੂੰ ਫੋਨ ਕੀਤਾ ਅਤੇ ਉਸ ਨੂੰ ਦੱਸਿਆ ਕਿ ਉਹ ਆਪਣੇ ਸਾਥੀਆਂ ਤੋਂ ਵੱਖ ਹੋ ਗਿਆ ਹੈ। ਉਸ ਨੇ ਆਪਣੇ ਸਾਥੀਆਂ ਨਾਲ ਵੀ ਗੱਲ ਕੀਤੀ ਸੀ। ਉਸ ਦੇ ਸਾਥੀਆਂ ਨੇ ਸਿਪਾਹੀ ਨੂੰ ਕਿਹਾ ਕਿ ਉਸ ਨੂੰ ਮੁਰਾਦਾਬਾਦ ਦੇ ਲੋਕਾਂ ਦੇ ਲੰਗਰ ਵਿੱਚ ਭੇਜ ਦਿੱਤਾ ਜਾਵੇ। ਉਸ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਸੀ ਕਿ ਜੇਕਰ ਕੋਈ ਵਾਹਨ ਇੱਥੋਂ ਨਿਕਲਦਾ ਹੈ ਤਾਂ ਉਸ ਨੂੰ ਵਾਹਨ ਰਾਹੀਂ ਭੇਜਿਆ ਜਾਵੇਗਾ, ਪਰ ਉਸ ਤੋਂ ਬਾਅਦ ਸੁਰਿੰਦਰਪਾਲ ਦਾ ਕੋਈ ਪਤਾ ਨਹੀਂ ਲੱਗਿਆ। ਰਾਜੀਵ ਅਨੁਸਾਰ, ਉਸ ਨੂੰ ਉੱਥੇ ਦੱਸਿਆ ਗਿਆ ਸੀ ਕਿ ਉਹ ਉਚਾਈ ਤੋਂ ਡਰਦਾ ਹੈ। ਉਹ ਕਦੇ ਅੱਗੇ ਜਾ ਰਿਹਾ ਸੀ ਅਤੇ ਕਦੇ ਪਿੱਛੇ। ਪੁਲੀਸ ਨੇ ਪਰਿਵਾਰ ਨੂੰ ਦੱਸਿਆ ਕਿ ਉਸਨੇ ਖੁਦ ਰੇਲਿੰਗ ਪਾਰ ਕਰਕੇ ਹੇਠਾਂ ਜਾਣ ਦੀ ਕੋਸ਼ਿਸ਼ ਕੀਤੀ। ਫਿਰ ਅਚਾਨਕ ਉਹ ਹੇਠਾਂ ਚਲਾ ਗਿਆ ਅਤੇ ਬਾਅਦ ਵਿੱਚ ਉਸਦਾ ਕੋਈ ਪਤਾ ਨਹੀਂ ਲੱਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਯਾਤਰਾ ਰੂਟ ’ਤੇ ਕਈ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਪਰ ਉਨ੍ਹਾਂ ਨੂੰ ਫੁਟੇਜ ਨਹੀਂ ਦਿਖਾਈ ਜਾ ਰਹੀ ਹੈ।

Advertisement

Advertisement